Essay on Shaheed Bhagat Singh in Punjabi Language : In this article, we are providing ਸ਼ਹੀਦ ਭਗਤ ਸਿੰਘ ਤੇ ਪੰਜਾਬੀ ਲੇਖ for students. Punjabi...
Punjabi Essay on "Shaheed Bhagat Singh", “ਸ਼ਹੀਦ ਭਗਤ ਸਿੰਘ ਤੇ ਪੰਜਾਬੀ ਲੇਖ”, Punjabi Essay for Class 5, 6, 7, 8, 9 and 10
ਭਗਤ ਸਿੰਘ ਦਾ ਜਨਮ 11 ਨਵੰਬਰ, 1907 ਈ. ਨੂੰ ਚੱਕ ਨੰ. 5 ਜਿਲ੍ਹਾ ਲਾਇਲਪੁਰ ਵਿਖੇ ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋਂ ਹੋਇਆ | ਆਪ ਦਾ ਜੱਦੀ ਪਿੰਡ ਖਟਕੜ ਕਲਾਂ (ਜਲੰਧਰ) ਸੀ । ਆਪ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲੋਂ ਹੀ ਪ੍ਰਾਪਤ ਕੀਤੀ । ਪ੍ਰਾਇਮਰੀ ਪਾਸ ਕਰਕੇ ਆਪ ਨੇ ਡੀ.ਏ.ਵੀ. ਸਕੂਲ ਲਾਹੌਰ ਵਿੱਚ ਦਾਖਲ ਹੋਏ। ਇਸ ਮਗਰੋਂ ਨੈਸ਼ਨਲ ਕਾਲਜ ਲਾਹੌਰ ਵਿਚ ਦਾਖ਼ਲ ਹੋਏ । ਇਥੇ ਪੜ੍ਹਦਿਆਂ ਹੀ ਆਪ ਦਾ ਮੇਲ ਸੁਖਦੇਵ, ਭਗਵਤੀ ਚਰਨ ਤੇ ਧਨਵੰਤਰੀ ਆਦਿ ਦੇਸ਼ ਭਗਤਾਂ ਨਾਲ ਹੋਇਆ | ਆਪ ਦਾ ਸਾਰਾ ਪਰਿਵਾਰ ਦੇਸ਼ ਭਗਤਾਂ ਤੇ ਸੁਤੰਤਰਤਾ ਸੰਗਰਾਮੀਆਂ ਦਾ ਗਿਣਿਆ ਜਾਂਦਾ ਸੀ। 1925 ਈਸਵੀ ਵਿਚ ਭਗਤ ਸਿੰਘ, ਸੁਖਦੇਵ, ਭਗਵਤੀ ਚਰਨ ਨੇ ‘ਨੌਜਵਾਨ ਭਾਰਤ ਸਭਾ’ ਬਣਾਈ । ਇਸ ਨੌਜਵਾਨ ਸਭਾ ਵਿੱਚ ਉਹੀ ਨੌਜਵਾਨ ਸ਼ਾਮਲ ਹੋ ਸਕਦੇ ਸਨ ਜਿਨ੍ਹਾਂ ਨੇ ਦੇਸ਼ ਦੀ ਖ਼ਾਤਰ ਹਰ ਤਰ੍ਹਾਂ ਦੀ ਕੁਰਬਾਣੀ ਦੇਣ ਲਈ ਤਿਆਰ ਕੀਤਾ ਹੁੰਦਾ ।
ਅੰਗਰੇਜ਼ ਸਰਕਾਰ ਦੁਆਰਾ ਭਾਰਤੀ ਲੋਕਾਂ ਦੀ ਆਜ਼ਾਦੀ ਤੇ ਹੋਰ ਰੋਕ ਲਾਉਣ ਲਈ ਸਾਈਮਨ ਕਮਿਸ਼ਨ ਨਾਂ ਦਾ ਇਕ ਨਵਾਂ ਬਿਲ ਲਿਆਂਦਾ ਗਿਆ । ਭਗਤ ਸਿੰਘ ਅਤੇ ਉਸ ਦੇ ਸਾਥੀਆਂ ਇਸ ਬਿਲ ਦਾ ਵਿਰੋਧ ਕੀਤਾ । ਜਿਸ ਦੇ ਫਲਸਰੂਪ ਲਾਲਾ ਲਾਜਪਤ ਰਾਏ ਸ਼ਹੀਦ ਹੋ ਗਏ । ਭਗਤ ਸਿੰਘ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ । ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਸਾਡਰਸ ਨੂੰ ਗੋਲੀਆਂ ਮਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ ।
ਦਿੱਲੀ ਦੀ ਅਸੈਂਬਲੀ ਵਿੱਚ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਬੰਬ ਸੁੱਟਣ ਦਾ ਪ੍ਰੋਗਰਾਮ ਬਣਾਇਆ । ਬੰਬ ਸੁੱਟਣ ਦੀ ਡਿਉਟੀ ਭਗਤ ਸਿੰਘ ਤੇ ਬੀ.ਕੇ. ਦੱਤ ਦੀ ਲੱਗੀ । 8 ਅਪਰੈਲ 1929 ਈਸਵੀ ਨੂੰ ਵਾਇਸਰਾਇ ਨੇ ਅਸੈਂਬਲੀ ਵਿੱਚ ਲੋਕ-ਦੁਸ਼ਮਣ ਬਿਲਾਂ ਨੂੰ ਆਪਣੇ ਖਾਸ ਅਧਿਕਾਰਾਂ ਰਾਹੀਂ ਲਾਗੂ ਕਰਨ ਦਾ ਐਲਾਨ ਕਰਨਾ ਸੀ । ਰੋਸ ਵਜੋਂ ਹੀ ਭਗਤ ਸਿੰਘ ਨੇ ਅਸੈਂਬਲੀ ਵਿਚ ਧਮਾਕੇ ਵਾਲੇ ਦੋ ਬੰਬ ਸੁੱਟੇ । ਬੰਬ ਸੁੱਟਣ ਤੋਂ ਬਾਅਦ ਭਗਤ ਸਿੰਘ ਭੱਜਿਆ ਨਹੀਂ ਬਲਕਿ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦਿਆਂ ਗ੍ਰਿਫ਼ਤਾਰੀ ਦੇ ਦਿੱਤੀ । ਮੁਕੱਦਮੇ ਦਾ ਡਰਾਮਾ ਰੱਚ ਕੇ ਅੰਗਰੇਜ਼ੀ ਸਰਕਾਰ ਨੇ ਬੰਬ ਸੁੱਟਣ ਦੇ ਦੋਸ਼ ਵਿੱਚ ਭਗਤ ਸਿੰਘ ਤੇ ਬੀ.ਕੇ. ਦੱਤ ਨੂੰ ਉਮਰ ਕੈਦ ਦੀ ਸਜਾ ਦਿੱਤੀ । ਜੇਲ ਦੇ ਦਰੋਗਿਆਂ ਦੇ ਬੁਰੇ ਸਲੂਕ ਵਿਰੁੱਧ ਭੁੱਖ ਹੜਤਾਲ ਕਰ ਦਿੱਤੀ । ਇਸ ਹੜਤਾਲ ਦੇ ਦੌਰਾਨ ਭਗਤ ਸਿੰਘ ਹੋਰਾਂ ਉੱਤੇ ਸਾਂਡਰਸ ਦੇ ਕਤਲ ਦਾ ਮੁਕੱਦਮਾ ਚਲਦਾ ਰਿਹਾ | ਅੰਤ ਅਦਾਲਤ ਨੇ 1 ਅਕਤੂਬਰ, 1930 ਈ. ਨੂੰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੀ ਸਜਾ ਸੁਣਾ ਦਿੱਤੀ । 23 ਮਾਰਚ 1931 ਈਸਵੀ ਨੂੰ ਉਹਨਾਂ ਨੂੰ ਫਾਂਸੀ ਦੇ ਦਿੱਤੀ ਰਾਈ । ਫਾਂਸੀ ਦੀ ਖ਼ਬਰ ਸੁਣ ਕੇ ਸਾਰੇ ਸ਼ਹਿਰ ਵਿੱਚ ਹਲ-ਚਲ ਮੱਚ ਗਈ । ਭਗਤ ਸਿੰਘ ਦੀ ਕੁਰਬਾਨੀ ਨੇ ਸਾਰੇ ਭਾਰਤ ਵਿੱਚ ਅੰਗਰੇਜ਼ ਵਿਰੋਧੀ ਲਹਿਰ ਨੂੰ ਹੋਰ ਵੀ ਤੇਜ਼ ਕਰ ਦਿੱਤਾ ।
ਭਾਰਤ ਨੂੰ ਇਹੋ ਜਿਹੇ ਸ਼ਹੀਦਾਂ ਤੇ ਹਮੇਸ਼ਾ ਮਾਣ ਰਹੇਗਾ ਜਿਨ੍ਹਾਂ ਨੇ ਇਸ ਦੇਸ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ।
COMMENTS