Punjabi Essay on "Traffic Rules", “ਟ੍ਰੈਫਿਕ (ਸਪਤਾਹ) ਨਿਯਮ ਲੇਖ” Punjabi Essay for Class 5, 6, 7, 8, 9 and 10

Admin
0
Essay on Traffic Rules in Punjabi Language: In this article, we are providing ਟ੍ਰੈਫਿਕ (ਸਪਤਾਹ) ਨਿਯਮ ਲੇਖ for students. Punjabi Essay/Paragraph on Traffic Rules.

Punjabi Essay on "Traffic Rules", “ਟ੍ਰੈਫਿਕ (ਸਪਤਾਹ) ਨਿਯਮ ਲੇਖ” Punjabi Essay for Class 5, 6, 7, 8, 9 and 10

ਸਾਡੇ ਸਕੂਲ ਵਿੱਚ ਕੌਮੀ ਸੇਵਾ ਯੋਜਨਾ (ਐੱਨ ਐੱਸ.ਐੱਸ.) ਦੀਆਂ ਇਕਾਈਆਂ ਵੱਲੋਂ ਟੈਫ਼ਿਕਸਪਤਾਹ ਮਨਾਇਆ ਗਿਆ। ਇਸ ਵਿੱਚ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਵੱਲੋਂ ਟੈਫ਼ਿਕ-ਸਪਤਾਹ ਮਨਾਉਣ ਦਾ ਉਦੇਸ਼ ਬੱਚਿਆਂ, ਬਾਲਗਾਂ ਅਤੇ ਹੋਰ ਜਨਤਾ ਨੂੰ ਸੜਕ-ਸੁਰੱਖਿਆ ਸੰਬੰਧੀ ਜਾਣਕਾਰੀ ਦੇਣਾ ਸੀ।ਮਨੁੱਖ ਨੂੰ ਆਪਣੇ ਕੰਮਾਂਕਾਰਾਂ ਲਈ ਹਰ ਰੋਜ਼ ਸੜਕਾਂ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਸਫ਼ਰ ਵਿੱਚ ਵੱਧ ਤੋਂ ਵੱਧ ਚੌਕਸੀ ਰੱਖਣ ਨਾਲ਼ ਹੀ ਦੁਰਘਟਨਾਵਾਂ ਤੋਂ ਬਚਾਅ ਹੁੰਦਾ ਹੈ।

ਸਕੂਲ ਦੇ ਪ੍ਰਿੰਸੀਪਲ ਅਤੇ ਐੱਨ. ਐੱਸ. ਐੱਸ. ਦੇ ਪ੍ਰੋਗ੍ਰਾਮ-ਅਫ਼ਸਰ ਵੱਲੋਂ ਟੈਫ਼ਿਕ-ਸਪਤਾਹ ਮਨਾਉਣ ਲਈ ਇਲਾਕੇ ਦੇ ਟੈਫ਼ਿਕ-ਇਨਚਾਰਜ ਨੂੰ ਬੁਲਾਇਆ ਗਿਆ ਸੀ।ਉਹਨਾਂ ਨੇ ਟੈਫ਼ਿਕ-ਸਪਤਾਹ ਨੂੰ ਮਨਾਉਣ ਦੇ ਉਦੇਸ਼ ਦੱਸਣ ਤੋਂ ਬਾਅਦ ਵਿਦਿਆਰਥੀਆਂ ਨੂੰ ਸੜਕਾਂ 'ਤੇ ਚੱਲਣ ਸੰਬੰਧੀ ਨਿਯਮਾਂ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਵਾਹਨ ਨੂੰ ਤੇਜ਼ ਚਲਾਉਣਾ, ਟੈਫ਼ਿਕ-ਨਿਯਮਾਂ ਦੀ ਪਾਲਣਾ ਨਾ ਕਰਨੀ, ਚੌਕ ਵਿੱਚ ਖੜ੍ਹੇ ਸਿਪਾਹੀ ਦੇ ਇਸ਼ਾਰਿਆਂ ਵੱਲ ਧਿਆਨ ਨਾ ਦੇਣਾ ਜਾਂ ਲਾਲ ਬੱਤੀ ਹੋਣ 'ਤੇ ਵੀ ਚੌਕ ਪਾਰ ਕਰਨਾ, ਬੇਧਿਆਨੀ ਵਿੱਚ, ਥਕਾਵਟ ਜਾਂ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣਾ, ਦੁਰਘਟਨਾਵਾਂ ਨੂੰ ਸੱਦਾ ਦੇਣਾ ਹੈ। ਸੜਕਾਂ ਦੀ ਟੁੱਟ-ਭੱਜ, ਖ਼ਰਾਬ ਮੌਸਮ ਜਾਂ ਵਾਹਨ ’ਚ ਪਈ ਖ਼ਰਾਬੀ ਵੀ ਕਈ ਵਾਰ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ।

ਟੈਫਿਕ ਦੇ ਸਿਪਾਹੀ ਨੇ ਹੱਥ ਦੇ ਇਸ਼ਾਰਿਆਂ ਨਾਲ ਟ੍ਰੈਫ਼ਿਕ-ਨਿਯਮਾਂ ਸੰਬੰਧੀ ਜਾਣਕਾਰੀ ਵੀ ਦਿੱਤੀ। ਉਹਨਾਂ ਨੇ ਕੁਝ ਵਿਦਿਆਰਥੀਆਂ ਦੀ ਚੋਣ ਕੀਤੀ ਜਿਨ੍ਹਾਂ ਨੇ ਵੱਖ-ਵੱਖ ਚੌਕਾਂ 'ਚ ਖੜ੍ਹੇ ਹੋ ਕੇ ਟ੍ਰੈਫ਼ਿਕ ਨੂੰ ਕੰਟੋਲ ਕਰਨ ਦਾ ਅਭਿਆਸ ਕੀਤਾ। ਟ੍ਰੈਫ਼ਿਕ-ਇਨਚਾਰਜ ਨੇ ਸੜਕ ਉੱਤੇ ਲੱਗੇ ਬੋਰਡਾਂ ਦੇ ਚਿੰਨ੍ਹਾਂ, ਇਸ਼ਾਰਿਆਂ ਅਤੇ ਹਿਦਾਇਤੀ ਬੋਰਡਾਂ ਆਦਿ ਬਾਰੇ ਵੀ ਦੱਸਿਆ।

ਸੜਕ-ਸੁਰੱਖਿਆ ਬਾਰੇ ਪੋਸਟਰ, ਪੇਂਟਿੰਗਾਂ ਅਤੇ ਬੈਨਰ ਵੀ ਦਿਖਾਏ। ਪ੍ਰੋਜੈਕਟਰ ਅਤੇ ਵੱਡੀ ਸਕਰੀਨ ਦੀ ਸਹਾਇਤਾ ਨਾਲ ਸਾਨੂੰ ਸੜਕ ਉੱਤੇ ਚੱਲਣ ਦੇ ਨਿਯਮਾਂ ਸੰਬੰਧੀ ਬੜੀ ਦਿਲਚਸਪ ਫ਼ਿਲਮ ਵੀ ਵਿਖਾਈ। ਇਸ ਤਰ੍ਹਾਂ ਅਸੀਂ ਬੜੇ ਮਨੋਰੰਜਕ ਢੰਗ ਨਾਲ ਸੜਕ-ਸੁਰੱਖਿਆ ਸੰਬੰਧੀ ਜਾਣਕਾਰੀ ਹਾਸਲ ਕੀਤੀ।

ਪੂਰਾ ਸਪਤਾਹ ਚੱਲਣ ਵਾਲੇ ਇਸ ਪ੍ਰੋਗ੍ਰਾਮ ਦੇ ਅਖੀਰਲੇ ਦਿਨ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਟ੍ਰੈਫ਼ਿਕ ਕੰਟੋਲ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਰਲ ਕੇ ਇੱਕ ਰੈਲੀ ਕੱਢੀ ਗਈ। ਵਿਦਿਆਰਥੀਆਂ ਦੇ ਹੱਥਾਂ ਵਿੱਚ ਵੰਨ-ਸੁਵੰਨੇ ਸੋਹਣੇ-ਸੋਹਣੇ ਪਲੇਕਾਰਡ, ਪੋਸਟਰ ਅਤੇ ਬੈਨਰ ਚੁੱਕੇ ਹੋਏ ਸਨ।ਉਹ ਨਾਹਰੇ ਲਾਉਂਦੇ ਹੋਏ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੋਂ ਲੰਘੇ ।

ਸਕੂਲ ਵੱਲੋਂ ਟੈਫ਼ਿਕ-ਸਪਤਾਹ ਮਨਾਉਣ ਦੇ ਇਸ ਉਪਰਾਲੇ ਸਦਕਾ ਵਿਦਿਆਰਥੀਆਂ ਦੇ ਨਾਲ-ਨਾਲ ਆਮ ਨਾਗਰਿਕ ਵੀ ਟੈਫ਼ਿਕ-ਨਿਯਮਾਂ ਸੰਬੰਧੀ ਸੁਚੇਤ ਹੋ ਗਏ। ਰੈਲੀ ਦੇ ਅੰਤ `ਤੇ ਸਾਰੇ ਵਿਦਿਆਰਥੀਆਂ ਨੇ ਸਹੁੰ ਖਾਧੀ ਕਿ ਉਹ ਸੜਕ-ਸੁਰੱਖਿਆ ਨਿਯਮਾਂ ਦੀ ਆਪ ਪਾਲਣਾ ਕਰਨਗੇ ਅਤੇ ਹੋਰਨਾਂ ਲੋਕਾਂ ਨੂੰ ਵੀ ਇਸ ਬਾਰੇ ਜਾਣਕਾਰੀ ਦੇਣਗੇ।

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !