Essay on World Peace in Punjabi Language : In this article, we are providing ਵਿਸ਼ਵ ਸ਼ਾਂਤੀ ਲੇਖ for students. Punjabi Essay/Paragraph on V...
Essay on World Peace in Punjabi Language: In this article, we are providing ਵਿਸ਼ਵ ਸ਼ਾਂਤੀ ਲੇਖ for students. Punjabi Essay/Paragraph on Vishwa Shanti.
Punjabi Essay on "World Peace", “ਵਿਸ਼ਵ ਸ਼ਾਂਤੀ ਲੇਖ”, “Vishwa Shanti”, Punjabi Essay for Class 5, 6, 7, 8, 9 and 10
ਸਾਰਾ ਸੰਸਾਰ ਹੀ ਅਮਨ ਚਾਹੁੰਦਾ ਹੈ ਲੇਕਿਨ ਫਿਰ ਵੀ ਸ਼ਾਂਤੀ ਨਾਂ ਦੀ ਚੀਜ਼ ਹੈ ਹੀ ਨਹੀਂ । ਇਤਿਹਾਸ ਦੇ ਪੰਨੇ ਦੱਸਦੇ ਹਨ ਕਿ ਸਾਰਾ ਸੰਸਾਰ ਦੀ ਲੜਾਈ ਝਗੜਿਆਂ ਵਿਚ ਉੱਲਝਿਆ ਰਿਹਾ ਹੈ । ਮਨੁੱਖ ਜਰ, ਜ਼ੋਰੂ ਤੇ ਜ਼ਮੀਨ, ਖਾਤਰ ਹਮੇਸ਼ਾ ਲੜਿਆ ਹੈ । ਅਰੰਭ ਤੋਂ ਲੈ ਕੇ ਬੇਸ਼ਕ ਮਨੁੱਖ ਤੇ ਕਿਤਨੀ ਤਰੱਕੀ ਕਰ ਲਈ ਹੈ । ਪੇਂਡੂ ਲੜਾਈ ਉਵੇਂ ਦਾ ਉਵੇਂ ਕਰਦਾ ਆ ਰਿਹਾ ਹੈ ।
1914-18 ਵਿਚ ਪਹਿਲਾਂ ਵਿਸ਼ਵ ਯੁੱਧ ਹੋਇਆ ਅੜੇ ਹਰ ਦੇਸ਼ ਦਾ ਕਾਫ਼ੀ ਨੁਕਸਾਨ ਹੋਇਆ । ਲੜਾਈ ਰੋਕਣ ਲਈ ਲੀਗ ਆਫ਼ ਨੇਸ਼ਨਜ਼ ਬਣਾਈ ਗਈ ਪ੍ਰੰਤੂ ਉਹ ਬਹੁਤ ਦੇਰ ਨਾ ਚਲ ਸਕੀ ! 1939-45 ਵਿਚ ਵਿਸ਼ਵ ਦਾ ਦੂਸਰਾ ਯੁੱਧ ਹੋਇਆ । ਜਾਨੀ ਮਾਲੀ ਨੁਕਸਾਨ ਦਾ ਕੋਈ ਹਿਸਾਬ ਨਹੀਂ ਸੀ । ਬਾਦ ਵਿਚ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਗਈ ਤੇ ਸੁੱਰਖਿਆ ਦੇ ਵਿਸ਼ੇ ਤੇ ਵਿਚਾਰ ਲਈ ਸੁਰੱਖਿਆ ਕੌਂਸਲ ਦੀ ਸਥਾਪਨਾ ਵੀ ਕੀਤੀ ਗਈ ।
ਸੰਯੁਕਤ ਰਾਸ਼ਟਰ ਸੰਘ ਦੇਸ਼ਾਂ ਦੀਆਂ ਲੜਾਈਆਂ ਮਿਟਾਉਣ ਲਈ ਕੋਸ਼ਿਸ਼ ਪੂਰੀ ਕਰ ਰਿਹਾ ਹੈ ਲੇਕਿਨ ਕਈ ' ਝਗੜੇ ਇਸ ਦੀ ਸਮੱਰਥਾ ਤੋਂ ਬਾਹਰ ਹਨ ਜਿਵੇਂ ਕਸ਼ਮੀਰ ਦਾ ਝਗੜਾ, ਈਰਾਨ-ਈਰਾਕ ਦਾ ਝਗੜਾ, ਕੁਵੈਤ-ਈਰਾਕ ਦਾ ਝਗੜਾ ਆਦਿ । ਅੱਜ ਦੀ ਲੜਾਈ ਹਾਈਡਰੋਜਨ ਤੇ ਐਟਮ ਬੰਬਾਂ ਦੀ ਖੁੱਲੀ ਲੜਾਈ ਹੈ , ਜੋ ਵਿਸ਼ਵ ਨੂੰ ਆਪਣੀ ਲਪੇਟ ਵਿਚ ਲੈ ਕੇ ਮਿੰਟਾਂ ਸਕਿੰਟਾਂ ਵਿਚ ਖ਼ਤਮ ਕਰ ਸਕਦੀ ਹੈ ।
ਇਹ ਵੇਖਿਆ ਗਿਆ ਹੈ ਕਿ ਇਕ ਏਸ ਦੂਸਰੇ ਦੇਸ਼ ਦੀ ਖੁਸ਼ਹਾਲੀ ਉੱਨਤੀ ਤੇ ਪ੍ਰਤੀ ਨੂੰ ਵੇਖ ਨਹੀਂ ਸਖਾਉਂਦਾ ਅਤੇ ਉਹ ਇਸ ਕਰਕੇ ਉਸ ਦਾ ਧਿਆਨ ਪ੍ਰਤੀ ਵਲੋਂ ਹਟਾ ਕੇ ਲੜਾਈ ਵੱਲ ਲਗਾਉਣਾ ਚਾਹੁੰਦਾ ਹੈ । ਸਾਰਾ ਵਿਸ਼ਵ ਵੱਖ ਵੱਖ ਧੜਿਆਂ ਵਿਚ ਵੰਡਿਆ ਹੋਇਆ ਹੈ । ਮੁੱਖ ਤੌਰ ਤੇ ਦੋ ਧੜੇ ਅਮਰੀਕਾ ਤੇ ਰੂਸ ਹਨ । ਇਹ ਦੋਵੇ ਧੜੇ ਆਪਣੇ ਆਪ ਨੂੰ ਬਲਵਾਨ ਤੇ ਸ਼ਕਤੀਸ਼ਾਲੀ ਹੋਣ ਦਾ ਦਾਅਵਾ ਪੇਸ਼ ਕਰਦੇ ਹਨ । ਇਨ੍ਹਾਂ ਦੀ ਕੋਸ਼ਿਸ਼ ਇਕ ਦੂਜੇ ਤੇ ਭਾਰੀ ਹੋਣ ਦੀ ਰਹਿੰਦੀ ਹੈ । ਦੇਸ਼ਾਂ ਨੂੰ ਆਪਣੀ ਭੂਮੀ ਵਧਾਉਣ ਦਾ ਲਾਲਚ ਹੁੰਦਾ ਹੈ ਜਿਸ ਕਰਕੇ ਉਨ੍ਹਾਂ ਦਾ ਧਿਆਨ ਲੜਾਈ ਵਲ ਜਾਂਦਾ ਹੈ । ਇਸ ਕਰਕੇ ਹੀ ਪਾਕਿਸਤਾਨ ਕਸ਼ਮੀਰ ਨੂੰ ਹਥਿਆਉਣਾ ਚਾਹੁੰਦਾ ਹੈ ਅਤੇ ਚੀਨ ਭਾਰਤ ਨੂੰ ।
ਸ਼ਾਂਤੀ ਸਥਾਪਤ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਹੋਰ ਸ਼ਕਤੀਸ਼ਾਲੀ ਬਣਾਉਣਾ ਚਾਹੀਦਾ ਹੈ । ਇਹ ਤਾਂ ਹੀ ਹੋ ਸਕਦਾ ਹੈ ਜੇਕਰ ਦੇਸ ਆਪਣੀ ਧਿਆਨ ਹਥਿਆਰਾਂ ਤੋਂ ਹਟਾ ਕੇ ਦੇਸ਼ ਦੀ ਉੱਨਤੀ ਵੱਲ ਧਿਆਨ ਦੇਣ । ਸਾਰੇ ਵਿਸ਼ਵ ਨੂੰ ਇਕ ਪਰਿਵਾਰ ਦੀ ਤਰ੍ਹਾਂ ਰਹਿ ਕੇ ਆਪਸੀ ਭਾਈਚਾਰਾ ਵਧਾਉਣਾ ਚਾਹੀਦਾ ਹੈ । ਅਜ ਦੇ ਨਾਜ਼ਕੇ ਸਮੇਂ ਵਿਚ ਬਹੁਤ ਹੀ ਜਰੂਰਤ ਹੈ ਕਿ ਪਰਮਾਣੂ ਬੰਬ ਤੇ ਹੋਰ ਹਥਿਆਰਾਂ ਦੀ ਮਿਕਦਾਰ ਨੂੰ ਘਟਾਇਆ ਜਾਏ ।
ਭਾਰਤ ਇਕ ਅਮਨ ਪਸੰਦ ਬੇਸ ਹੈ । ਸਾਡੀ ਸਰਕਾਰ ਪਰਮਾਣੂ ਸ਼ਕਤੀ ਦੇਸ਼ ਦੀ ਸ਼ਾਂਤੀ ਦੇ ਵਿਸਤਾਰ ਅੜੇ ਉੱਨੜੀ ਦੇ ਕੰਮਾਂ ਵਿਚ ਲਗਾਉਣ ਵਿਚ ਵਿਸ਼ਵਾਸ ਰੱਖਦੀ ਹੈ । ਭਾਰਤ ਇਹ ਹਥਿਆਰ ਕਿਸੇ ਦੇ ਵਿਰੁੱਧ ਨਹੀਂ ਵਰਤੇਗਾ ਅਤੇ ਨਾ ਹੀ ਕਿਸੇ ਨੂੰ ਰਾਏਗਾ ।
COMMENTS