Punjabi Essay on "If I were Principal of School", “ਜੇ ਮੈਂ ਪ੍ਰਿਸੀਪਲ ਹੁੰਦਾ ਲੇਖ”, “Je Main Principal Hunda”, Punjabi Essay for Class 5, 6, 7, 8, 9 and 10

Admin
0
Essay on If I were Principal of School in Punjabi Language: In this article, we are providing ਜੇ ਮੈਂ ਪ੍ਰਿਸੀਪਲ ਹੁੰਦਾ ਲੇਖ for students. Punjabi Essay/Paragraph on Je Main Principal Hunda.

Punjabi Essay on "If I were Principal of School", “ਜੇ ਮੈਂ ਪ੍ਰਿਸੀਪਲ ਹੁੰਦਾ ਲੇਖ”, “Je Main Principal Hunda”, Punjabi Essay for Class 5, 6, 7, 8, 9 and 10

ਹਰ ਵਿਅਕਤੀ ਨੂੰ ਬਚਪਨ ਵਿਚ ਹੀ ਆਪਣਾ ਜੀਵਨ ਉਦੇਸ਼ ਨਿਸ਼ਚਿਤ ਕਰ ਲੈਣਾ ਚਾਹੀਦਾ ਹੈ । ਮਨੁੱਖ ਦਾ ਮੁੱਖ ਉਦੇਸ਼ ਆਪਣੇ ਜੀਵਨ ਨੂੰ ਸਾਰਥਕ ਬਣਾਉਣਾ ਹੁੰਦਾ ਹੈ । ਮੈਨੂੰ ਪੜ੍ਹਨ ਤੇ ਪੜ੍ਹਾਉਣ ਦਾ ਬਹੁਤ ਸ਼ੌਕ ਹੈ ਅਤੇ ਪ੍ਰਿੰਸੀਪਲ ਬਣਨਾ ਮੇਰੇ ਦਿਲ ਕੀ ਖ਼ਾਹਿਸ਼ ਹੈ । ਪ੍ਰਿੰਸੀਪਲ ਦੀ ਬੜੀ ਇੱਜ਼ਤ, ਸ਼ਾਨ ਅਤੇ ਸਿਰ ਤੇ ਜ਼ਿੰਮੇਵਾਰੀਆਂ ਦੀ ਇਕ ਵੱਡੀ ਸਾਰੀ ਪੰਡ ਹੈ ।

ਮੈਂ ਆਪਣੇ ਵਿਦਿਆਰਥੀ ਜੀਵਨ ਵਿਚ ਬੜਾ ਸੰਗਾਉ ਸਾਂ। ਗੁਣ ਹੁੰਦੇ ਹੋਏ ਵੀ ਮੈਂ ਕਦੇ ਕਿਸੇ ਪ੍ਰਤੀਯੋਗਤਾ ਵਿਚ ਭਾਗ ਨਹੀਂ ਲੈਂਦਾ ਸੀ । ਹੁਣ ਜੇ ਮੈਂ, ਪ੍ਰਿੰਸੀਪਲ ਬਣ ਗਿਆ ਸਭ ਤੋਂ ਪਹਿਲਾਂ ਉਨ੍ਹਾਂ ਬੱਚਿਆਂ ਦੀ ਸੰਗ ਸ਼ਰਮ ਖਤਮ ਕਰ ਉਨ੍ਹਾਂ ਦੀ ਅੰਦਰ ਲੁੱਕੀ ਕਲਾ ਨੂੰ ਨਿਖਰਣ ਦਾ ਮੌਕਾ ਦੇਵਾਂਗਾ । ਹਰ ਜਮਾਤ ਦੀ ਹਫ਼ਤੇ ਦੇ ਇਕ ਦਿਨ ਸਭਾ ਇਕੱਠੀ ਕਰਕੇ ਵਿਦਿਆਰਥੀਆਂ ਨੂੰ ਮਜ਼ਮੂਨਾਂ ਦੀ ਪੜ੍ਹਾਈ ਤੇ ਸਕੂਲ ਦੇ ਪ੍ਰਬੰਧ ਬਾਰੇ ਸਲਾਹ ਦੇਣ ਦਾ ਅਧਿਕਾਰ ਦਿੱਤਾ ਜਾਵੇਗਾ ।

ਪ੍ਰਿੰਸੀਪਲ ਬਟਨ ਤੇ ਮੈਂ ਅਧਿਆਪਕਾਂ ਦੀ ਇਕ ਕੌਸਲ ਬਣਾਉਂਦਾ ਜਿਸ ਦਾ ਕੰਮ ਵਿੱਦਿਆ ਦੇ , ਦਿਲ ਖਿੱਚਵੇਂ ਢੰਗਾਂ ਬਾਰੇ ਸੋਚਣਾ ਹੁੰਦਾ । ਇਕ ਕਮੇਟੀ ਸਟਾਫ ਤੇ ਵਿਦਿਆਰਥੀਆਂ ਦੀ - ਸਾਂਝੀ ਹੁੰਦੀ ਜੋ ਸਕੂਲ ਦੀ ਸਫ਼ਾਈ, ਸਜਾਵਟ ਅਤੇ ਪਾਣੀ ਦੇ ਪ੍ਰਬੰਧ ਦਾ ਨਿਰੀਖਣ ਕਰਦੀ | ਫੁੱਲਦਾਰ ਬੂਟਿਆਂ ਨਾਲ ਸਕੂਲ ਦੀ ਸਜਾਵਟ ਵੀ ਕੀਤੀ ਜਾਂਦੀ। ਮੈਂ ਕਦੇ ਕਿਸੇ ਅਧਿਆਪਕ ਨੂੰ ਗੁੱਸੇ ਨਾਲ ਨਾ ਬੋਲਦਾ ਸਗੋਂ ਪਿਆਰ ਅਤੇ ਮਿੱਠੀ ਬੋਲੀ ਨਾਲ ਉਨ੍ਹਾਂ ਪਾਸੋਂ ਸਾਰੇ ਕੰਮ ਕਰਵਾ ਲੈਂਦਾ । ਪਰ ਜੋ ਅਧਿਆਪਕ ਜਾਂ ਵਿਦਿਆਰਥੀ ਅਨੁਸ਼ਾਸਨ ਭੰਗ ਕਰਦਾ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੰਦਾ ।

ਪਿੰਸੀਪਲ ਬਣਨ ਤੇ ਮੇਰਾ ਸਕੂਲ ਇਕ ਆਦਰਸ਼ ਸਕੂਲ ਹੁੰਦਾ । ਸਾਰੇ ਅਧਿਆਪਕਾਂ ਨੂੰ ਕੰਮ ਵੰਡ ਦਿੱਤੇ ਜਾਂਦੇ । ਉਨ੍ਹਾਂ ਦੇ ਸਹਿਯੋਗ ਲਈ ਵਿਦਿਆਰਥੀ ਵੀ ਲਗਾਏ ਜਾਣਗੇ। ਸਕੂਲ ਦਾ ਆਰੰਭ ਪ੍ਰਭੂ ਪ੍ਰਾਰਥਨਾ ਨਾਲ ਹੁੰਦਾ ਹੈ । ਉਸ ਤੋਂ ਬਾਅਦ ਪੀ.ਟੀ. ਦੀ ਜਿੰਮੇਵਾਰੀ ਪੀ.ਟੀ. ਮਾਸਟਰ ਦੀ ਹੁੰਦੀ । ਹਰ ਸ਼ਨੀਵਾਰ ਨੂੰ ਕਲਾਸਾਂ ਦੇ ਮੁਕਾਬਲੇ ਹੁੰਦੇ । ਜਿਵੇਂ ਭਾਸ਼ਨ, ਪ੍ਰਤੀਯੋਗਤਾ, ਕਵਿਤਾ ਉਚਾਰਣ, ਵਾਦ-ਵਿਵਾਦ, ਸੰਗੀਤ ਅਤੇ ਲੋਕ ਨਾਚ । ਫ਼ਸਟ ਆਉਣ ਵਾਲੇ ਨੂੰ ਇਨਾਮ ਦਿੱਤੇ ਜਾਂਦੇ । ਕਲਾ, ਲੇਖ ਰਚਨਾ, ਕਵਿਤਾ ਰਚਨਾ ਤੇ ਕਹਾਣੀ ਰਚਨਾ ਦੀ ਵੀ ਯੋਗਤਾ ਹੁੰਦੀ ।

ਮਹੀਨੇ ਦੇ ਆਖਰੀ ਦਿਨ ਮਾਤਾ ਪਿਤਾ ਨੂੰ ਬੁਲਾਇਆ ਜਾਂਦਾ ਤੇ ਉਨ੍ਹਾਂ ਤੋਂ ਬੱਚਿਆਂ ਦੀ ਪੜ੍ਹਾਈ ਬਾਰੇ ਸਲਾਹ ਲਈ ਜਾਂਦੀ ਤੇ ਅਧਿਆਪਕਾਂ ਸਾਹਮਣੇ ਆਉਂਣ ਵਾਲੀ ਸਮੱਸਿਆਵਾਂ ਦੀ ਜਾਣਕਾਰੀ ਕਰਾਈ ਜਾਂਦੀ । ਅਧਿਆਪਕਾਂ ਨੂੰ ਆਦੇਸ਼ ਦਿੱਤਾ ਜਾਂਦਾ ਕਿ ਉਹ ਵਿਦਿਆਰਥੀਆਂ ਦੀਆਂ ਨਿੱਜੀ ਹਾਲਤਾਂ ਨੂੰ ਸਮਝ ਕੇ ਉਸ ਅਨੁਸਾਰ ਸਿੱਖਿਆ ਦੇਣ ।

ਮੇਰੀ ਇਹ ਕਲਪਨਾ ਸੱਚੀ ਹੋਵੇਗੀ ਜਾਂ ਨਹੀਂ ਇਹ ਤਾਂ ਮੈਂ ਨਹੀਂ ਕਹਿ ਸਕਦਾ । ਪਰ ਇੰਨਾ ਮੈਨੂੰ ਯਕੀਨ ਹੈ ਕਿ ਜੇ ਮੈਂ ਪ੍ਰਿਸੀਪਲ ਬਣ ਗਿਆ ਤਾਂ ਮੇਰਾ ਸਕੂਲ ਇਲਾਕੇ ਦਾ ਆਦਰਸ਼ ਸਕੂਲ ਹੋਵੇਗਾ।

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !