Essay on Journey in a crowded bus in Punjabi Language: In this article, we are providing ਭੀੜ ਭਰੀ ਬੱਸ ਵਿਚ ਯਾਤਰਾ ਲੇਖ for students. Punjabi Essay/Paragraph on Journey in a crowded bus. for Class 5, 6, 7, 8, 9 and 10. ਦਿੱਲੀ ਦੀਆਂ ਬੱਸਾਂ ਵਿਚ ਸਫ਼ਰ ਕਰਨਾ ਕਿੰਨਾ ਮੁਸ਼ਕਲ ਹੈ, ਇਸ ਬਾਰੇ ਉਹੀ ਜਾਣਦਾ ਹੈ , ਜਿਸ ਨੇ ਇਹਨਾਂ ਵਿਚ ਸਫ਼ਰ ਕੀਤਾ ਹੋਵੇ। ਸਫ਼ਰ ਕਰਨ ਦਾ ਆਪਣਾ ਮਜ਼ਾ ਵੀ ਹੁੰਦਾ ਹੈ। ਇਹੋ ਜਿਹਾ ਇਕ ਸਫਰ ਮੈਨੂੰ ਹਾਲੇ ਤਕ ਯਾਦ ਹੈ ਜਿਸ ਨੂੰ ਭੁਲ ਪਾਣਾ ਮੇਰੇ ਲਈ ਮੁਸ਼ਕਿਲ ਹੈ। ਇਕ ਦਿਨ ਮੈਨੂੰ ਆਪਣੇ ਜਰੂਰੀ ਕੰਮ ਲਈ ਰੈਡਲਾਈਨ ਬੱਸ ਵਿਚ ਉੱਤਮ ਨਗਰ ਤੋਂ ਬਸ ਅੱਡੇ ਤੱਕ ਯਾਤਰਾ ਕਰਨੀ ਪੈ ਗਈ। ਇਹ ਯਾਤਰਾ ਮੇਰੇ ਲਈ ਕਿਸ ਤਰਾਂ ਦੁਖਦਾਈ ਬਣ ਗਈ ਇਹ ਮੈਂ ਤੁਹਾਨੂੰ ਦੱਸਦਾ ਹਾਂ। ਉਸ ਦਿਨ ਬੱਸ ਵਿਚ ਲਗਾਤਾਰ ਸਵਾਰੀਆਂ ਚੜ੍ਹ ਰਹੀਆਂ ਸਨ। ਕੰਡਕਟਰ ਵਾਰ ਵਾਰ ਕਹਿ ਰਿਹਾ ਸੀ ਕਿ ਬੱਸ ਹੁਣੇ ਚਲ ਪਵੇਗੀ ਪਰੰਤੂ ਬਸ ਚੱਲਣ ਦਾ ਨਾਮ ਨਹੀਂ ਲੈ ਰਹੀ ਸੀ। ਵੀਹ ਮਿੰਟ ਬਾਅਦ ਬੱਸ ਚਲ ਪਈ ਪਰ ਉਸ ਸਮੇਂ ਤਕ ਬੱਸ ਖਚਾਖਚ ਭਰ ਚੁੱਕੀ ਸੀ। ਬੱਸ ਵਿਚ ਭੀੜ ਹੋਣ ਕਰਕੇ ਮੈਨੂੰ ਸੀਟ ਨਹੀਂ ਮਿਲੀ। ਮੈਨੂੰ ਛੱਤ ਦਾ ਡੰਡਾ ਫੜ ਕੇ ਯਾਤਰਾ ਕਰਨੀ ਪਈ। ਪਿੱਛੇ ਦੇ ਲੋਕੀਂ ਅੱਗੇ ਧੱਕਾਂ ਮਾਰਦੇ ਹੋਏ ਅੱਗੇ ਨਿਕਲ ਜਾਂਦੇ। ਗਰਮੀ ਅਤੇ ਭੀੜ ਕਾਰਨ ਮੇਰਾ ਦਮ ਘੁੱਟਣ ਲੱਗਾ। ਇੰਨੀ ਭੀੜ ਹੋਣ ਦੇ ਬਾਵਜੂਦ ਵੀ ਕੰਡਕਟਰ ਹੋਰ ਲੋਕਾਂ ਨੂੰ ਬੁਲਾ-ਬੁਲਾ ਕੇ ਬਸ ਵਿਚ ਚੜ੍ਹਾ ਰਿਹਾ ਸੀ। ਮੈਂ ਖਿੜਕੀ ਵੱਲ ਮੂੰਹ ਕਰਕੇ ਸਾਹ ਲੈਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਧਰੋਂ ਤਾਜ਼ੀ ਹਵਾ ਮਿਲ ਸਕੇ। ਇਸ ਕੋਸ਼ਿਸ਼ ਵਿਚ ਮੇਰੀ ਕਮੀਜ਼ ਫਟ ਗਈ। ਮੈਂ ਆਪਣੇ ਆਪ ਨੂੰ ਬਹੁਤ ਮੁਸ਼ਕਿਲ ਸਥਿੱਤੀ ਵਿਚ ਪਾਇਆ।
Punjabi Essay on “Journey in a crowded bus”, “ਭੀੜ ਭਰੀ ਬੱਸ ਵਿਚ ਯਾਤਰਾ ਲੇਖ”, Punjabi Essay for Class 5, 6, 7, 8, 9 and 10
Essay on Journey in a crowded bus in Punjabi Language: In this article, we are providing ਭੀੜ ਭਰੀ ਬੱਸ ਵਿਚ ਯਾਤਰਾ ਲੇਖ for students. Punjabi Essay/Paragraph on Journey in a crowded bus.
ਦਿੱਲੀ ਦੀਆਂ ਬੱਸਾਂ ਵਿਚ ਸਫ਼ਰ ਕਰਨਾ ਕਿੰਨਾ ਮੁਸ਼ਕਲ ਹੈ, ਇਸ ਬਾਰੇ ਉਹੀ ਜਾਣਦਾ ਹੈ , ਜਿਸ ਨੇ ਇਹਨਾਂ ਵਿਚ ਸਫ਼ਰ ਕੀਤਾ ਹੋਵੇ। ਸਫ਼ਰ ਕਰਨ ਦਾ ਆਪਣਾ ਮਜ਼ਾ ਵੀ ਹੁੰਦਾ ਹੈ। ਇਹੋ ਜਿਹਾ ਇਕ ਸਫਰ ਮੈਨੂੰ ਹਾਲੇ ਤਕ ਯਾਦ ਹੈ ਜਿਸ ਨੂੰ ਭੁਲ ਪਾਣਾ ਮੇਰੇ ਲਈ ਮੁਸ਼ਕਿਲ ਹੈ।
ਇਕ ਦਿਨ ਮੈਨੂੰ ਆਪਣੇ ਜਰੂਰੀ ਕੰਮ ਲਈ ਰੈਡਲਾਈਨ ਬੱਸ ਵਿਚ ਉੱਤਮ ਨਗਰ ਤੋਂ ਬਸ ਅੱਡੇ ਤੱਕ ਯਾਤਰਾ ਕਰਨੀ ਪੈ ਗਈ। ਇਹ ਯਾਤਰਾ ਮੇਰੇ ਲਈ ਕਿਸ ਤਰਾਂ ਦੁਖਦਾਈ ਬਣ ਗਈ ਇਹ ਮੈਂ ਤੁਹਾਨੂੰ ਦੱਸਦਾ ਹਾਂ। ਉਸ ਦਿਨ ਬੱਸ ਵਿਚ ਲਗਾਤਾਰ ਸਵਾਰੀਆਂ ਚੜ੍ਹ ਰਹੀਆਂ ਸਨ। ਕੰਡਕਟਰ ਵਾਰ ਵਾਰ ਕਹਿ ਰਿਹਾ ਸੀ ਕਿ ਬੱਸ ਹੁਣੇ ਚਲ ਪਵੇਗੀ ਪਰੰਤੂ ਬਸ ਚੱਲਣ ਦਾ ਨਾਮ ਨਹੀਂ ਲੈ ਰਹੀ ਸੀ। ਵੀਹ ਮਿੰਟ ਬਾਅਦ ਬੱਸ ਚਲ ਪਈ ਪਰ ਉਸ ਸਮੇਂ ਤਕ ਬੱਸ ਖਚਾਖਚ ਭਰ ਚੁੱਕੀ ਸੀ। ਬੱਸ ਵਿਚ ਭੀੜ ਹੋਣ ਕਰਕੇ ਮੈਨੂੰ ਸੀਟ ਨਹੀਂ ਮਿਲੀ। ਮੈਨੂੰ ਛੱਤ ਦਾ ਡੰਡਾ ਫੜ ਕੇ ਯਾਤਰਾ ਕਰਨੀ ਪਈ। ਪਿੱਛੇ ਦੇ ਲੋਕੀਂ ਅੱਗੇ ਧੱਕਾਂ ਮਾਰਦੇ ਹੋਏ ਅੱਗੇ ਨਿਕਲ ਜਾਂਦੇ। ਗਰਮੀ ਅਤੇ ਭੀੜ ਕਾਰਨ ਮੇਰਾ ਦਮ ਘੁੱਟਣ ਲੱਗਾ। ਇੰਨੀ ਭੀੜ ਹੋਣ ਦੇ ਬਾਵਜੂਦ ਵੀ ਕੰਡਕਟਰ ਹੋਰ ਲੋਕਾਂ ਨੂੰ ਬੁਲਾ-ਬੁਲਾ ਕੇ ਬਸ ਵਿਚ ਚੜ੍ਹਾ ਰਿਹਾ ਸੀ। ਮੈਂ ਖਿੜਕੀ ਵੱਲ ਮੂੰਹ ਕਰਕੇ ਸਾਹ ਲੈਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਧਰੋਂ ਤਾਜ਼ੀ ਹਵਾ ਮਿਲ ਸਕੇ। ਇਸ ਕੋਸ਼ਿਸ਼ ਵਿਚ ਮੇਰੀ ਕਮੀਜ਼ ਫਟ ਗਈ। ਮੈਂ ਆਪਣੇ ਆਪ ਨੂੰ ਬਹੁਤ ਮੁਸ਼ਕਿਲ ਸਥਿੱਤੀ ਵਿਚ ਪਾਇਆ।
ਜਦੋਂ ਲੋਕ ਅੱਗੇ ਨੂੰ ਨਿਕਲ ਰਹੇ ਸਨ ਤਾਂ ਇਕ ਪਾਸੇ ਧੱਕੇ ਪੈ ਰਹੇ ਸਨ ਅਤੇ ਦੂਜੇ ਪਾਸੇ ਲੋਕ ਮੇਰੇ ਪੈਰਾਂ ਤੇ ਆਪਣੇ ਪੈਰ ਰੱਖ ਕੇ ਲੰਘ ਰਹੇ ਸਨ। ਮੇਰਾ ਦਰਦ ਨਾਲ ਬੁਰਾ ਹਾਲ ਹੋ ਰਿਹਾ ਸੀ। ਇਕ ਵਿਅਕਤੀ ਨੇ ਵੱਡਾ ਸਾਰਾ ਸੂਟਕੇਸ ਮੇਰੇ ਪੈਰਾਂ ਤੇ ਰੱਖ ਦਿੱਤਾ ਜਿਸ ਨਾਲ ਮੇਡੀ, ਚੀਕ ਹੀ ਨਿਕਲ ਗਈ। ਅੱਗੋਂ ਉਸ ਵਿਅਕਤੀ ਨੇ ਮਾਫ਼ੀ ਮੰਗਣ ਦੀ ਥਾਂ ਭੀੜ ਬਾਰੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ।
ਅਚਾਨਕ ਮੈਨੂੰ ਲੱਗਿਆ ਕਿ ਮੇਰੀ ਪੈਂਟ ਦੀ ਪਿਛਲੀ ਜੇਬ ਨੂੰ ਕੋਈ ਖਿੱਚ ਰਿਹਾ ਹੈ। ਜਦੋਂ ਮੈਂ ਹੱਥ ਲਰਾ ਕੇ ਦੇਖਿਆ ਤਾਂ ਮੇਰੇ ਹੋਸ਼ ਉੱਡ ਰਾਏ ਮੋਰਾ ਪਰਸ ਗਾਇਬ ਹੋ ਚੁੱਕਿਆ ਸੀ। ਮੈਂ ਚੀਕਿਆ, ਮੈਂ ਬੱਸ ਨੂੰ ਰੁਕਵਾਉਣ ਲਈ ਕੰਡਕਟਰ ਨੂੰ ਕਿਹਾ ਪਰ ਉਸ ਦੇ ਕੰਨਾਂ ਤੇ ਜੂੰ ਤੱਕ ਨਾ ਸਰਕੀ। ਉਹ ਆਪਣੀਆਂ ਟਿਕਟਾਂ ਕੱਟਣ ਵਿੱਚ ਮਗਨ ਸੀ। ਮੈਂ ਹੋਰ ਲੋਕਾਂ ਨੂੰ ਬੱਸ ਰੁਕਵਾਉਣ ਲਈ ਕਿਹਾ। ਜਿਵੇਂ ਹੀ ਬੱਸ ਰੁੱਕੀ, ਬਸ ਵਿਚ ਜੇਬ ਕਤ੍ਰੇ ਨੂੰ ਦੇਖਿਆ ਗਿਆ। ਮੇਰੇ ਤੋਂ ਇਲਾਵਾ ਜੇਬ- . ਕਤਰਾ ਦੇ ਹੋਰ ਵਿਅਕਤੀਆਂ ਦੀਆਂ ਜੇਬਾਂ ਸਾਫ਼ ਕਰ ਚੁੱਕਿਆ ਸੀ । ਇਸ ਤੋਂ ਇਲਾਵਾ ਇਕ ਔਰਤ ਦੀ ਸੋਨੇ ਦੀ ਚੇਨ ਵੀ ਲਾਹੀ ਗਈ ਧੀ।
ਸਾਨੂੰ ਚਾਰਾਂ ਨੂੰ ਰਿਪੋਰਟ ਲਿਖਵਾਉਣ ਲਈ ਰਸਤੇ ਵਿਚ ਹੀ ਉਤਾਰ ਦਿੱਤਾ ਗਿਆ। ਅਸੀਂ ਨੇੜੇ ਦੇ ਪੁਲਿਸ ਸਟੇਸ਼ਨ ਵਿਚ ਜਾ ਕੇ ਆਪਣੀ ਆਪਣੀ ਰਿਪੋਰਟ ਲਿਖਵਾਈ। ਇਸ ਕੰਮ ਵਿਚ ਹੀ ਮੇਰੈ. ਦੋ ਘੰਟੇ ਨਿਕਲ ਗਏ। ਅਖੀਰ ਵਿਚ ਮੈਂ ਆਟੋ ਰਿਕਸਾ ਕਰਕੇ ਆਪਣੇ ਘਰ ਪਹੁੰਚਿਆ।
Tags:
Punjabi Essays 72Punjabi Essay on "Unemployment", “ਬੇਰੁਜ਼ਗਾਰੀ ਦੀ ਸਮੱਸਿਆ ਪੰਜਾਬੀ ਲੇਖ”, “Berojgari Di Samasya”, Punjabi Essay for Class 5, 6, 7, 8, 9 and 10
Punjabi Essay on "Role of Women in Society", “ਨਾਰੀ ਦੀ ਭੂਮਿਕਾ ਪੰਜਾਬੀ ਲੇਖ”, “Nari di Bhumika”, Punjabi Essay for Class 5, 6, 7, 8, 9 and 10
Punjabi Essay on "Women Education", “ਇਸਤਰੀ ਵਿੱਦਿਆ ਪੰਜਾਬੀ ਲੇਖ”, “Sanjhi Vidya”, Punjabi Essay for Class 5, 6, 7, 8, 9 and 10
Punjabi Essay on "World Peace", “ਵਿਸ਼ਵ ਸ਼ਾਂਤੀ ਲੇਖ”, “Vishwa Shanti”, Punjabi Essay for Class 5, 6, 7, 8, 9 and 10
Admin

100+ Social Counters
WEEK TRENDING
Loading...
YEAR POPULAR
गम् धातु के रूप संस्कृत में – Gam Dhatu Roop In Sanskrit यहां पढ़ें गम् धातु रूप के पांचो लकार संस्कृत भाषा में। गम् धातु का अर्थ होता है जा...
Riddles in Malayalam Language : In this article, you will get കടങ്കഥകൾ മലയാളം . kadamkathakal malayalam with answer are provided below. T...
अस् धातु के रूप संस्कृत में – As Dhatu Roop In Sanskrit यहां पढ़ें अस् धातु रूप के पांचो लकार संस्कृत भाषा में। अस् धातु का अर्थ होता...
पूस की रात कहानी का सारांश - Poos ki Raat Kahani ka Saransh पूस की रात कहानी का सारांश - 'पूस की रात' कहानी ग्रामीण जीवन से संबंधित ...
COMMENTS