Wednesday, 19 August 2020

Punjabi Essay on "Mahatma Gandhi", “ਮਹਾਤਮਾ ਗਾਂਧੀ ਪੰਜਾਬੀ ਲੇਖ”, Punjabi Essay for Class 5, 6, 7, 8, 9 and 10

Essay on Mahatma Gandhi in Punjabi Language: In this article, we are providing ਮਹਾਤਮਾ ਗਾਂਧੀ ਪੰਜਾਬੀ ਲੇਖ for students. Punjabi Essay/Paragraph on Mahatma Gandhi lekh.

Punjabi Essay on "Mahatma Gandhi", “ਮਹਾਤਮਾ ਗਾਂਧੀ ਪੰਜਾਬੀ ਲੇਖ”, Punjabi Essay for Class 5, 6, 7, 8, 9 and 10

Punjabi Essay on "Mahatma Gandhi", “ਮਹਾਤਮਾ ਗਾਂਧੀ ਪੰਜਾਬੀ ਲੇਖ”, Punjabi Essay for Class 5, 6, 7, 8, 9 and 10

ਮਹਾਤਮਾ ਗਾਂਧੀ ਦਾ ਨਾਂ ਭਾਰਤ ਦਾ ਬੱਚਾ ਬੱਚਾ ਜਾਣਦਾ ਹੈ । ਕਈ ਲੋਕ ਆਪ ਨੂੰ ਪਿਆਰ ਨਾਲ ਬਾਪੂ ਕਹਿ ਕੇ ਬੁਲਾਉਂਦੇ ਸੀ । ਆਪ ਨੇ ਆਪਣੇ ਜੀਵਨ ਦਾ ਵਧੇਰੇ ਹਿੱਸਾ ਭਾਰਤ ਦੀ ਆਜ਼ਾਦੀ ਦੇ ਲੇਖੇ ਲਾ ਦਿੱਤਾ | ਆਪ ਦੇ ਅਣਥੱਕ ਯਤਨਾਂ ਸਦਕੇ ਹੀ ਭਾਰਤ ਨੂੰ ਆਜ਼ਾਦੀ ਪ੍ਰਾਪਤ ਹੋਈ ।

ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ, 1869 ਈਸਵੀ ਨੂੰ ਗੁਜਰਾਤ (ਕਾਠੀਆਵਾੜ) ਦੀ ਰਿਆਸਤ ਪੋਰਬੰਦਰ ਵਿਖੇ ਹੋਇਆ । ਆਪ ਦੇ ਪਿਤਾ ਰਾਜਕੋਟ ਰਿਆਸਤ ਦੇ ਦੀਵਾਨ ਸਨ ।

ਆਪ ਦੀ ਮੁੱਢਲੀ ਸਿੱਖਿਆ ਰਾਜਕੋਟ ਵਿਖੇ ਹੋਈ । ਆਪ ਨੇ 1887 ਈਸਵੀ ਵਿੱਚ ਦੱਸਵੀਂ ਦਾ ਇਮਤਿਹਾਨ ਪਾਸ ਕੀਤਾ । ਬੀ.ਏ. ਦੀ ਡਿਗਰੀ ਕਾਲਜ ਵਿੱਚੋਂ ਪ੍ਰਾਪਤ ਕੀਤੀ । ਮਹਾਤਮਾ ਗਾਂਧੀ ਨੂੰ ਹਮੇਸ਼ਾ ਸੱਚ ਨਾਲ ਪਿਆਰ ਸੀ । ਇਸ ਲਈ ਉਹਨਾਂ ਨੇ ਆਪਣੇ ਸਕੂਲ ਦੇ ਅਧਿਆਪਕ ਦੇ ਕਹਿਣ ਤੇ ਵੀ ਦੂਜੇ ਵਿਦਿਆਰਥੀ ਦੀ ਨਕਲ ਨਹੀਂ ਕੀਤੀ ਸੀ ।

ਆਪ ਵਕਾਲਤ ਦੀ ਪ੍ਰੀਖਿਆ ਪਾਸ ਕਰਨ ਲਈ ਇੰਗਲੈਂਡ ਵਿੱਚ ਚਲੇ ਗਏ । ਇੰਗਲੈਂਡ ਜਾਣ ਤੋਂ ਪਹਿਲਾਂ ਆਪ ਦੀ ਮਾਤਾ ਜੀ ਨੇ ਆਪ ਕੋਲੋਂ ਸ਼ਰਾਬ ਤੇ ਮਾਸ ਨਾ ਖਾਣ ਤੇ ਪਰਾਈ ਇਸਤਰੀ ਤੋਂ ਦੂਰ ਰਹਿਣ ਦੀ ਸਹੁੰ ਲਈ। ਇਸ ਸਹੁੰ ਨੂੰ ਆਪ ਨੇ ਸਾਰੀ ਉਮਰ ਪੂਰਾ ਕੀਤਾ। ਵਕਾਲਤ ਪਾਸ ਕਰਨ ਤੋਂ ਬਾਅਦ ਕੁੱਝ ਸਮੇਂ ਬਾਅਦ ਆਪ ਦੀ ਵਕਾਲਤ ਛੇਤੀ ਹੀ ਚੱਲ ਪਈ ।

1893 ਈਸਵੀ ਵਿੱਚ ਆਪ ਨੂੰ ਦੱਖਣੀ ਅਫ਼ਰੀਕਾ ਜਾਣ ਦਾ ਮੌਕਾ ਮਿਲਿਆ । ਉਥੇ ਆਪ ਨੇ ਦੇਖਿਆ ਕਿ ਭਾਰਤੀਆਂ ਨਾਲ ਬਹੁਤ ਹੀ ਭੈੜਾ ਸਲੂਕ ਕੀਤਾ ਜਾਂਦਾ ਹੈ । ਉਹਨਾਂ ਨੇ ਉਥੋਂ ਦੇ ਭਾਰਤੀਆਂ ਨੂੰ ਇਕੱਠਾ ਕਰਕੇ ਆਂਦੋਲਨ ਸ਼ੁਰੂ ਕਰ ਦਿੱਤਾ ਅੰਤ ਜਿਸ ਵਿੱਚ ਉਹਨਾਂ ਨੂੰ ਸਫਲਤਾ ਪ੍ਰਾਪਤ ਹੋਈ । 1916 ਈਸਵੀ ਵਿੱਚ ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਲੋਕਾਂ ਤੇ ਅਤਿਆਚਾਰ ਨੂੰ ਹੁੰਦੇ ਹੋਏ ਵੇਖਿਆ ਤਾਂ ਉਹ ਭਾਰਤ ਦੇ ਲੋਕਾਂ ਨੂੰ ਆਜ਼ਾਦ ਕਰਨ ਆਜ਼ਾਦੀ ਦੀ ਲਹਿਰ ਵਿੱਚ ਕੁੱਦ ਪਏ ।

1919 ਈਸਵੀ ਵਿੱਚ ਜਲਿਆਂ ਵਾਲੇ ਬਾਗ ਵਿੱਚ ਹੋਏ ਹਤਿਆ | ਕਾਂਡ ਦੇ ਵਿਰੁੱਧ ਇਹਨਾਂ ਨੇ ਅੰਗਰੇਜ਼ਾਂ ਵਿਰੁੱਧ ਨਾ ਮਿਲਵਰਤ ਅੰਦੋਲਨ ਸ਼ੁਰੂ ਕਰ ਦਿੱਤਾ । ਇਸ ਲਹਿਰ ਕਰਕੇ ਹੀ ਆਪ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ । 

ਗਾਂਧੀ ਜੀ ਦੀ ਮਿਹਨਤ ਸਦਕਾ ਹੀ ਲੋਕਾਂ ਵਿੱਚ ਜਾਤੀ ਆ ਗਈ । ਇਸ ਕਰਕੇ ਹੀ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਮੋਰਚਾ ਲਾ ਦਿੱਤਾ ।ਆਪ ਨੂੰ ਕਈ ਵਾਰੀ ਜੇਲ੍ਹ ਵਿੱਚ ਜਾਣਾ ਪਿਆ । ਅੰਤ ਆਪ ਦੀ ਮਿਹਨਤ ਰੰਗ ਲਿਆਈ ਤੇ ਅੰਗਰੇਜ਼ਾਂ ਨੂੰ ਭਾਰਤ ਛੱਡ ਕੇ ਜਾਣਾ ਪਿਆ । 15 ਅਗਸੱਤ 1947 ਨੂੰ ਭਾਰਤ ਨੂੰ ਸੰਪੂਰਨ ਰੂਪ ਵਿੱਚ ਆਜ਼ਾਦੀ ਮਿਲ ਗਈ ।

ਆਪ ਦੀ ਪ੍ਰਸਿੱਧੀ ਵੇਖ ਕੇ ਇਕ ਬੇਰਹਿਮ ਮਨੁੱਖ ਨੇ 30 ਜਨਵਰੀ 1948 ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ । ਆਪ ਦੀ ਮੌਤ ਨਾਲ ਸਾਰੇ ਭਾਰਤ ਵਿੱਚ ਸ਼ੌਕ ਦੀ ਲਹਿਰ ਫੈਲ ਗਈ ।


SHARE THIS

Author:

I am writing to express my concern over the Hindi Language. I have iven my views and thoughts about Hindi Language. Hindivyakran.com contains a large number of hindi litracy articles.

0 comments: