Monkey and Crocodile Story in Punjabi Language : In this article, we are providing ਬਾਂਦਰ ਤੇ ਮਗਰਮੱਛ ਕਹਾਣ for students. Bandar te Magarmach...
Punjabi Story on "Monkey and Crocodile", “ਬਾਂਦਰ ਤੇ ਮਗਰਮੱਛ ਕਹਾਣ”, "Bandar te Magarmach Punjabi Kahani" for Students
ਇੱਕ ਵਾਰ ਇੱਕ ਦਰਿਆ ਦੇ ਕੰਢੇ 'ਤੇ ਇੱਕ ਜਾਮਣ ਦਾ ਰੁੱਖ ਸੀ। ਰੁੱਖ ਤੇ ਮਿੱਠੀਆਂ ਅਤੇ ਕਾਲੀਆਂ-ਸ਼ਾਹ ਜਾਮਣਾਂ ਲੱਗੀਆਂ ਹੋਈਆਂ ਸਨ। ਜਾਮਣ ਦੇ ਰੁੱਖ ਦੇ ਨਾਲ ਹੋਰ ਵੀ ਬਹੁਤ ਸਾਰੇ ਰੁੱਖਾਂ ਦਾ ਝੰਡ ਸੀ। ਇਸ ਬੁੰਡ ਵਿੱਚ ਇੱਕ ਬਾਂਦਰ ਰਹਿੰਦਾ ਸੀ। ਬਾਂਦਰ ਹਰ ਰੋਜ਼ ਜਾਮਣ ਦੇ ਰੁੱਖ ਤੋਂ ਮਿੱਠੀਆਂਮਿੱਠੀਆਂ ਜਾਮਣਾਂ ਖਾਇਆ ਕਰਦਾ ਸੀ।
ਇੱਕ ਦਿਨ ਦੀ ਗੱਲ ਹੈ ਕਿ ਇੱਕ ਮਗਰਮੱਛ ਤਰਦਾ-ਤੁਰਦਾ ਦਰਿਆ ਦੇ ਇੱਕ ਕੰਢੇ ਵੱਲ ਨਿਕਲ ਆਇਆ। ਮਗਰਮੱਛ ਕੋਸੀ-ਕੋਸੀ ਧੁੱਪ ਵਿੱਚ ਰੇਤ ’ਤੇ ਪਲਸੇਟੇ ਮਾਰ ਕੇ ਆਨੰਦ ਲੈ ਰਿਹਾ ਸੀ। ਅਚਾਨਕ ਉਸ ਦੀ ਨਜ਼ਰ ਜਾਮਣ ਦੇ ਰੁੱਖ 'ਤੇ ਪਈ। ਕਾਲੀਆਂ-ਸ਼ਾਹ ਜਾਮਣਾਂ ਵੇਖ ਕੇ ਉਸ ਦੇ ਮੂੰਹ ਵਿੱਚ ਪਾਣੀ ਭਰ ਗਿਆ। ਬਾਂਦਰ ਨੇ ਜਦੋਂ ਮਗਰਮੱਛ ਨੂੰ ਲਲਚਾਈਆਂ ਨਜ਼ਰਾਂ ਨਾਲ ਜਾਮਣਾਂ ਵੱਲ ਵੇਖਦੇ ਹੋਏ ਝਾਕਿਆ ਤਾਂ ਉਸ ਨੇ ਮਗਰਮੱਛ ਲਈ ਬਹੁਤ ਸਾਰੀਆਂ ਜਾਮਣਾਂ ਹੇਠਾਂ ਸੁੱਟ ਦਿੱਤੀਆਂ।ਮਗਰਮੱਛ ਨੇ ਜਾਮਣਾਂ ਬੜੇ ਸੁਆਦ ਨਾਲ ਖਾਧੀਆਂ ਅਤੇ ਕੁਝ ਬਚਾ ਕੇ ਆਪਣੀ ਪਤਨੀ ਲਈ ਰੱਖ ਲਈਆਂ। ਉਸ ਨੇ ਬਾਂਦਰ ਦਾ ਧੰਨਵਾਦ ਕੀਤਾ ਅਤੇ ਆਪਣੇ ਘਰ ਵੱਲ ਚਲਾ ਗਿਆ।
ਮਗਰਮੱਛਣੀ ਜਾਮਣਾਂ ਖਾ ਕੇ ਬੜੀ ਹੀ ਖ਼ੁਸ਼ ਹੋਈ। ਹੁਣ ਮਗਰਮੱਛ ਹਰ ਰੋਜ਼ ਦਰਿਆ ਦੇ ਕੰਢੇ 'ਤੇ ਆਉਂਦਾ ਅਤੇ ਬਾਂਦਰ ਉਸ ਨੂੰ ਜਾਮਣਾਂ ਖਾਣ ਲਈ ਦਿੰਦਾ। ਇਸ ਤਰ੍ਹਾਂ ਬਾਂਦਰ ਅਤੇ ਮਗਰਮੱਛ ਦੋਵੇਂ ਪੱਕੇ ਦੋਸਤ ਬਣ ਗਏ। ਬਹੁਤ ਦਿਨ ਲੰਘ ਗਏ। ਹੁਣ ਜਾਮਣਾਂ ਖ਼ਤਮ ਹੋਣ 'ਤੇ ਆ ਗਈਆਂ ਸਨ।
ਇੱਕ ਦਿਨ ਮਗਰਮੱਛਣੀ ਮਗਰਮੱਛ ਨੂੰ ਕਹਿਣ ਲੱਗੀ, “ਬਾਂਦਰ ਨੇ ਹਰ ਰੋਜ਼ ਇੰਨੀਆਂ ਮਿੱਠੀਆਂ ਜਾਮਣਾਂ ਖਾਧੀਆਂ ਹਨ। ਉਸ ਦਾ ਦਿਲ ਤਾਂ ਬਹੁਤ ਸੁਆਦ ਹੋਵੇਗਾ। ਜੇ ਤੂੰ ਮੈਨੂੰ ਪਿਆਰ ਕਰਦਾ ਹੈਂ ਤਾਂ ਤੂੰ ਮੈਨੂੰ ਬਾਂਦਰ ਦਾ ਦਿਲ ਕੱਢ ਕੇ ਲਿਆ ਦੇ। ਮਗਰਮੱਛ ਆਪਣੇ ਦੋਸਤ ਨਾਲ ਧੋਖਾ ਨਹੀਂ ਕਰਨਾ ਚਾਹੁੰਦਾ ਸੀ। ਪਰ ਉਹ ਆਪਣੀ ਪਤਨੀ ਦੀ ਜ਼ਿਦ ਅੱਗੇ ਹਾਰ ਚੁੱਕਾ ਸੀ।ਉਹ ਉਦਾਸ ਮਨ ਨਾਲ ਕੰਢੇ ਵੱਲ ਨੂੰ ਚੱਲ ਪਿਆ। ਕੰਢੇ 'ਤੇ ਪਹੁੰਚ ਕੇ ਉਸ ਨੇ ਬਾਂਦਰ ਨੂੰ ਕਿਹਾ, “ਪਿਆਰੇ ਦੋਸਤ!ਤੂੰ ਮੈਨੂੰ ਹਰ ਰੋਜ਼ ਬਹੁਤ ਹੀ ਸੁਆਦੀ ਜਾਮਣਾਂ ਖੁਆਉਂਦਾ ਹੈਂ। ਤੇਰੀ ਭਾਬੀ ਵੀ ਤੈਨੂੰ ਬਹੁਤ ਯਾਦ ਕਰਦੀ ਹੈ। ਉਹ ਤੇਰਾ ਧੰਨਵਾਦ ਕਰਨਾ ਚਾਹੁੰਦੀ ਹੈ ਇਸ ਲਈ ਅੱਜ ਮੈਂ ਤੈਨੂੰ ਦਰਿਆ ਦੀ ਸੈਰ ਕਰਵਾਉਂਦਾ ਹਾਂ ਤੇ ਨਾਲੇ ਤੂੰ ਮੇਰੇ ਨਾਲ ਮੇਰੇ ਘਰ ਚੱਲ।' ਬਾਂਦਰ ਝੱਟ ਮੰਨ ਗਿਆ।
ਬਾਂਦਰ ਮਗਰਮੱਛ ਦੀ ਪਿੱਠ ਉੱਪਰ ਬੈਠ ਗਿਆ। ਜਦੋਂ ਉਹ ਦਰਿਆ ਦੇ ਵਿਚਕਾਰ ਪੁੱਜੇ ਤਾਂ ਮਗਰਮੱਛ ਹੱਸਣ ਲੱਗ ਪਿਆ। ਬਾਂਦਰ ਦੇ ਪੁੱਛਣ 'ਤੇ ਉਸ ਨੇ ਦੱਸਿਆ ਕਿ ਉਹ ਉਸ ਨੂੰ ਮਾਰਨ ਲਈ ਆਪਣੇ ਘਰ ਲਿਜਾ ਰਿਹਾ ਹੈ ਕਿਉਂਕਿ ਉਸ ਦੀ ਘਰਵਾਲੀ ਉਸ ਦਾ ਦਿਲ ਖਾਣਾ ਚਾਹੁੰਦੀ ਹੈ।
ਇਹ ਸੁਣ ਕੇ ਬਾਂਦਰ ਖੂਬ ਖਿੜਖਿੜਾ ਕੇ ਹੱਸਿਆ ਅਤੇ ਕਹਿਣ ਲੱਗਾ, “ਇਸ ਤੋਂ ਵੱਧ ਮੇਰੇ ਲਈ ਖ਼ੁਸ਼ੀ ਦੀ ਕੀ ਗੱਲ ਹੋ ਸਕਦੀ ਹੈ ? ਮੈਂ ਭਾਬੀ ਨੂੰ ਆਪਣਾ ਦਿਲ ਆਪ ਪੇਸ਼ ਕਰਾਂਗਾ। ਪਰ ਤੂੰ ਮੈਨੂੰ ਪਹਿਲਾਂ ਦੱਸਣਾ ਸੀ ਕਿਉਂਕਿ ਮੈਂ ਆਪਣਾ ਦਿਲ ਤਾਂ ਜਾਮਣ ਦੇ ਉੱਤੇ ਹੀ ਛੱਡ ਆਇਆ ਹਾਂ। ਚੱਲ, ਜਲਦੀ-ਜਲਦੀ ਲੈ ਆਈਏ। ਮਗਰਮੱਛ ਬਾਂਦਰ ਨੂੰ ਵਾਪਸ ਕੰਢੇ ਵੱਲ ਲੈ ਆਇਆ। ਕੰਢੇ ਕੋਲ ਪੁੱਜ ਕੇ ਬਾਂਦਰ ਨੇ ਟਪੂਸੀ ਮਾਰੀ ਤੇ ਦਰਖ਼ਤ ’ਤੇ ਚੜ੍ਹ ਗਿਆ ਅਤੇ ਕਹਿਣ ਲੱਗਾ, “ਚੰਗੀ ਦੋਸਤੀ ਨਿਭਾਈ ਤੂੰ! ਤੈਨੂੰ ਮੈਂ ਆਪਣਾ ਦੋਸਤ ਸਮਝ ਕੇ ਹਰ ਰੋਜ਼ ਜਾਮਣਾਂ ਖੁਆਉਂਦਾ ਰਿਹਾ ਤੇ ਤੂੰ ਮੈਨੂੰ ਹੀ ਮਾਰਨ ਦੀਆਂ ਸਕੀਮਾਂ ਬਣਾਈ ਬੈਠਾ ਹੈਂ। ਜਾ, ਇੱਥੋਂ ਚਲਾ ਜਾ ਤੇ ਫਿਰ ਮੈਨੂੰ ਆਪਣੀ ਭੈੜੀ ਸ਼ਕਲ ਨਾ ਦਿਖਾਈਂ। ਮਗਰਮੱਛ ਬਹੁਤ ਹੀ ਦੁਖੀ ਹਿਰਦੇ ਨਾਲ ਆਪਣੇ ਘਰ ਵਾਪਸ ਪਰਤ ਗਿਆ। ਉਹ ਆਪਣੀ ਪਤਨੀ ਦੇ ਆਖੇ ਲੱਗ ਕੇ ਬਹੁਤ ਪਛਤਾ ਰਿਹਾ ਸੀ।
ਸਿੱਖਿਆ : - ਸਾਰਥੀ ਮਿੱਤਰਾਂ ਤੋਂ ਬਚੋ।
COMMENTS