Punjabi Application to Principal for Permission to Attend the Match ਮੈਚ ਵਿਚ ਸ਼ਾਮਲ ਹੋਣ ਲਈ ਪ੍ਰਿੰਸੀਪਲ ਨੂੰ ਪੱਤਰ for class 5, 6, 7, 8, 9 and 10
ਸਕੂਲ ਦੇ ਮੁੱਖ ਅਧਿਆਪਕ ਤੋਂ ਮੈਚ ਦੇਖਣ ਜਾਣ ਦੀ ਇਜਾਜ਼ਤ ਲੈਣ ਸੰਬੰਧੀ ਬਿਨੈ-ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
ਸਰਕਾਰੀ ਹਾਈ ਸਕੂਲ, ਮਟੌਰ,
ਜ਼ਿਲ੍ਹਾ ਐੱਸ. ਏ. ਐੱਸ. ਨਗਰ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਸਾਡੇ ਸਕੂਲ ਦੀ ਹਾਕੀ ਦੀ ਟੀਮ ਜ਼ਿਲ੍ਹਾ ਪੱਧਰ 'ਤੇ ਮੈਚ ਖੇਡਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਜਾ ਰਹੀ ਹੈ। ਹਾਕੀ ਮੇਰੀ ਮਨਪਸੰਦ ਖੇਡ ਹੈ। ਮੈਂ ਆਪ ਜੀ ਕੋਲੋਂ ਕੱਲ੍ਹ ਮਿਤੀ 18.1.19 ਨੂੰ ਹੋਣ ਵਾਲੇ ਮੈਚ ਨੂੰ ਦੇਖਣ ਜਾਣ ਦੀ ਆਗਿਆ ਚਾਹੁੰਦਾ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਨਿਰਾਸ਼ ਨਹੀਂ ਕਰੋਗੇ।
ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ।
ਆਪ ਦਾ ਆਗਿਆਕਾਰੀ,
ਗੁਰਤੇਜ ਸਿੰਘ,
ਰੋਲ ਨੰ: 15,
ਸ਼੍ਰੇਣੀ -ਅੱਠਵੀਂ ਸੀ।
ਮਿਤੀ : 17 ਜਨਵਰੀ, 20 .........
0 comments: