Essay on My village in Punjabi Language : In this article, we are providing ਸਾਡਾ ਪਿੰਡ ਲੇਖ for students. Punjabi Essay/Paragraph on Mera ...
Punjabi Essay on "My village", “ਸਾਡਾ ਪਿੰਡ ਲੇਖ”, “Mera Pind Lekh”, Punjabi Lekh for Class 5, 6, 7, 8, 9 and 10
ਸਾਡੇ ਦੇਸ ਦੀ ਬਹੁਤੀ ਵੱਲੋਂ ਪਿੰਡਾਂ ਵਿੱਚ ਵੱਸਦੀ ਹੈ। ਸਾਡੇ ਪਿੰਡ ਸ਼ਹਿਰਾਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹਨ। ਪਿੰਡਾਂ ਦੀਆਂ ਖੁੱਲੀਆਂ-ਡੁੱਲੀਆਂ ਹਵਾਵਾਂ ਮਨ ਨੂੰ ਮੋਹ ਲੈਂਦੀਆਂ ਹਨ। ਜਦੋਂ ਮਨੁੱਖ ਤਾਜ਼ੀ ਹਵਾ ਵਿੱਚ ਸਾਹ ਲੈਂਦਾ ਹੈ ਤਾਂ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਂਦਾ ਹੈ। ਪਿੰਡਾਂ ਵਿੱਚ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ। ਹਰ ਪਿੰਡ ਨੂੰ ਬੱਸਾਂ, ਗੱਡੀਆਂ, ਸਕੂਟਰ, ਮੋਟਰ-ਸਾਈਕਲ, ਟੈਂਪੂ ਆਦਿ ਆਉਂਦੇ-ਜਾਂਦੇ ਆਮ ਵੇਖੇ ਜਾ ਸਕਦੇ ਹਨ। ਅੱਜ-ਕੱਲ੍ਹ ਪਿੰਡਾਂ ਵਾਲਿਆਂ ਨੂੰ ਸ਼ਹਿਰ ਜਾਣ ਵਾਸਤੇ ਘੰਟਿਆਂ ਬੱਧੀ ਬੱਸ-ਅੱਡਿਆਂ 'ਤੇ ਖੜ੍ਹਨਾ ਨਹੀਂ ਪੈਂਦਾ ਹੈ।
ਸਾਡੇ ਪਿੰਡ ਵਿੱਦਿਅਕ ਸਹੂਲਤਾਂ ਨਾਲ ਵੀ ਭਰਪੂਰ ਹਨ। ਕੋਈ ਅਜਿਹਾ ਪਿੰਡ ਨਹੀਂ ਹੋਵੇਗਾ ਜਿੱਥੇ ਕੋਈ ਸਕੂਲ ਨਹੀਂ। ਪਿੰਡਾਂ ਦੇ ਬੱਚੇ ਵਿੱਦਿਅਕ ਖੇਤਰ ਵਿੱਚ ਖੂਬ ਮੱਲਾਂ ਮਾਰ ਰਹੇ ਹਨ।
ਪਿੰਡਾਂ ਵਿੱਚ ਸਿਹਤ-ਸੇਵਾਵਾਂ ਲਈ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਤਜਰਬੇਕਾਰ ਡਾਕਟਰਾਂ ਨੇ ਆਪਣੇ-ਆਪਣੇ ਕਲੀਨਿਕ ਖੋਲ੍ਹੇ ਹੋਏ ਹਨ। ਉਹ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਕਰਾਉਂਦੇ ਹਨ। ਗੱਲ ਕੀ, ਸਾਡੇ ਪਿੰਡਾਂ ਵਿੱਚ ਸਿਹਤ-ਸੇਵਾਵਾਂ ਕਾਫ਼ੀ ਪ੍ਰਫੁਲਿਤ ਹੋ ਗਈਆਂ ਹਨ।
ਸਾਡੇ ਪੇਂਡੂ ਕਿਰਸਾਣ ਵੱਧ ਤੋਂ ਵੱਧ ਅਨਾਜ ਪੈਦਾ ਕਰਕੇ ਦੇਸ ਦੇ ਅਨਾਜ ਦੇ ਭੰਡਾਰ ਭਰ ਰਹੇ ਹਨ। ਕਿਸਾਨ ਪੜਿਆ-ਲਿਖਿਆ ਹੋਣ ਕਰਕੇ ਨਵੀਆਂ-ਨਵੀਆਂ ਮਸ਼ੀਨਾਂ, ਔਜ਼ਾਰਾਂ, ਬੀਜਾਂ, ਦਵਾਈਆਂ, ਖਾਦਾਂ ਆਦਿ ਦੀ ਵਰਤੋਂ ਕਰਕੇ ਖੇਤੀ ਕਰਦਾ ਹੈ।
ਸਾਡੇ ਪਿੰਡਾਂ ਦੇ ਲੋਕ ਪੜ੍ਹੇ-ਲਿਖੇ ਹੋਣ ਕਰਕੇ ਉੱਚੀਆਂ-ਉੱਚੀਆਂ ਪਦਵੀਆਂ ’ਤੇ ਨੌਕਰੀਆਂ ਕਰਦੇ ਹਨ। ਸਾਡੇ ਪਿੰਡਾਂ ਵਿੱਚ ਸਫ਼ਾਈ ਦਾ ਉਚੇਚਾ ਪ੍ਰਬੰਧ ਹੈ। ਹਰੇਕ ਪਿੰਡ ਵਿੱਚ ਪੱਕੀਆਂ ਗਲੀਆਂ ਅਤੇ ਨਾਲੀਆਂ ਬਣੀਆਂ ਹੋਈਆਂ ਹਨ। ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਵੀ ਬਹੁਤ ਹੱਦ ਤੱਕ ਠੀਕ ਹੈ।
ਸਾਡੇ ਪਿੰਡਾਂ ਦੀਆਂ ਪੰਚਾਇਤਾਂ ਬੜੀ ਸਮਝਦਾਰੀ ਨਾਲ ਕੰਮ ਕਰਦੀਆਂ ਹਨ। ਹਰ ਪਿੰਡ ਵਿੱਚ ਬਹੁਤੇ ਪੰਚਾਇਤੀ ਮੈਂਬਰ ਪੜ੍ਹੇ ਲਿਖੇ ਹਨ। ਉਹ ਪਿੰਡਾਂ ਦੀ ਬਿਹਤਰੀ ਵਾਸਤੇ ਹੀ ਸੋਚਦੇ ਰਹਿੰਦੇ ਹਨ। ਹੁਣ ਪਿੰਡਾਂ ਵਿੱਚ ਸਰਕਾਰੀ ਅਤੇ ਅਰਧ-ਸਰਕਾਰੀ ਉਦਯੋਗਿਕ ਇਕਾਈਆਂ ਵੀ ਕੰਮ ਕਰ ਰਹੀਆਂ ਹਨ। ਇਸ ਲਈ ਕਈਆਂ ਨੂੰ ਰੁਜ਼ਗਾਰ ਪਿੰਡਾਂ ਵਿੱਚ ਹੀ ਮਿਲ ਜਾਂਦਾ ਹੈ। ਹੁਣ ਪਿੰਡਾਂ ਦੀਆਂ ਔਰਤਾਂ ਵੀ ਘਰ ਬੈਠੇ ਹੀ ਸਿਲਾਈ-ਕਢਾਈ ਦਾ ਕੰਮ ਕਰਦੀਆਂ ਹਨ। ਇਸ ਤਰ੍ਹਾਂ ਇਹ ਆਰਥਿਕ ਤੌਰ 'ਤੇ ਆਤਮ-ਨਿਰਭਰ ਹੋ ਰਹੀਆਂ ਹਨ।
ਭਾਵੇਂ ਹੁਣ ਵੀ ਕਾਫ਼ੀ ਲੋਕਾਂ ਨੂੰ ਪਿੰਡਾਂ ਤੋਂ ਸ਼ਹਿਰਾਂ ਵੱਲ ਉਚੇਰੀ ਪੜ੍ਹਾਈ ਲਈ ਜਾਣਾ ਪੈਂਦਾ ਹੈ। ਪਰ ਜਦੋਂ ਉਹਨਾਂ ਨੂੰ ਉਪਰੋਕਤ ਸਭ ਸਹੂਲਤਾਂ ਪਿੰਡਾਂ ਵਿੱਚ ਹੀ ਉਪਲਬਧ ਹੋ ਜਾਣਗੀਆਂ ਤਾਂ ਉਹ ਸ਼ਹਿਰ ਨਾਲੋਂ ਪਿੰਡ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਨਗੇ ਕਿਉਂਕਿ ਸਾਡੇ ਪਿੰਡ ਸ਼ਹਿਰਾਂ ਦੇ ਮੁਕਾਬਲੇ ਹਰ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਮੁਕਤ ਹਨ।
ਅਸੀਂ ਆਪਣੇ ਪਿੰਡਾਂ ਦੀ ਜਿੰਨੀ ਵੀ ਸਿਫ਼ਤ ਕਰੀਏ ਥੋੜੀ ਹੈ। ਸਾਡੀ ਸਰਕਾਰ ਵੀ ਪਿੰਡਾਂ ਦੇ ਜੀਵਨ-ਪੱਧਰ ਨੂੰ ਉੱਚਾ ਚੁੱਕਣ ਲਈ ਪੂਰੀ ਵਾਹ ਲਾ ਰਹੀ ਹੈ। ਕਦੀ ਅਜਿਹਾ ਸਮਾਂ ਵੀ ਆਵੇਗਾ ਜਦੋਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਜ਼ਿਆਦਾ ਫ਼ਰਕ ਨਜ਼ਰ ਨਹੀਂ ਆਵੇਗਾ।
COMMENTS