Poem on My Dog in Punjabi Language : In this article, we are providing "Punjabi Rhymes on Dog / Mera Kutta for kids", "ਮੇਰਾ ਕੁੱਤਾ 'ਤੇ ਕਵਿਤਾ "
Punjabi Poem on "Dog / Mera Kutta", "ਮੇਰਾ ਕੁੱਤ 'ਤੇ ਕਵਿਤਾ" for Kids
ਮੇਰਾ ਕੁੱਤਾ ਕਵਿਤਾ
ਇਹ ਮੇਰਾ ਕੁੱਤਾ ਏ ।
ਇਸ ਦਾ ਨਾਂ ਮੋਤੀ ਏ ॥
ਮੋਤੀ ਰੋਟੀ ਖਾਂਦਾ ਏ ।
ਮੋਤੀ ਦੁੱਧ ਪੀਂਦਾ ਏ ।
ਜਦ ਮੈਂ ਸਕੂਲ ਜਾਂਦਾ ਹਾਂ ਤਾਂ ਮੋਤੀ ਵੀ
ਮੇਰੇ ਨਾਲ ਜਾਣਾ ਚਾਹੁੰਦਾ ਹੈ।
ਉਹ ਭਾਂ ਭਾਂ ਕਰਦਾ ਏ ਤੇ ਮੇਰੇ ਪਿੱਛੇ ਦੌੜਦਾ ਏ ।
ਮੈਂ ਕਹਿੰਦਾ ਹਾਂ, ਮੋਤੀ, ਤੂੰ ਸਕੂਲ ਨਹੀਂ ਜਾਏਂਗਾ ।
ਤਾਂ ਉਹ ਵਾਪਸ ਚਲਾ ਜਾਂਦਾ ਹੈ।
ਮੈਂ ਜਦੋਂ ਸਕੂਲੋਂ ਵਾਪਸ ਆਉਂਦਾ ਹਾਂ ਤਾਂ
ਉਹ ਬਹੁਤ ਖੁਸ਼ ਹੁੰਦਾ ਹੈ ।
ਉਹ ਪੁਛ ਹਿਲਾਉਂਦਾ ਮੇਰੀ ਵੱਲ ਆਉਂਦਾ ਹੈ ।
ਉਹ ਬਗੀਚੇ ਵਿੱਚ ਮੇਰੇ ਨਾਲ ਗੇਂਦ ਖੇਡਦਾ ਹੈ ।
ਛੁੱਟੀ ਵਾਲੇ ਦਿਨ ਮੈਂ ਦੂਰ ਖੇਤਾਂ ਦੀ ਸੈਰ
ਲਈ ਜਾਂਦਾ ਹਾਂ ।
ਮੋਤੀ ਵੀ ਮੇਰੇ ਨਾਲ ਜਾਂਦਾ ਹੈ।