ਵਿਸਰਾਮ-ਚਿੰਨ੍ਹ ਦੀ ਪਰਿਭਾਸ਼ਾ ਤੇ ਪ੍ਰਕਾਰ Punctuation Marks and Its Types in Punjabi Language

Admin
0

ਵਿਸਰਾਮ-ਚਿੰਨ੍ਹ ਦੀ ਪਰਿਭਾਸ਼ਾ ਤੇ ਪ੍ਰਕਾਰ ਲਿਖੋ : Definition of Punctuation Marks in Punjabi Language and its Types.

ਵਿਸਰਾਮ-ਚਿੰਨ੍ਹ ਦੀ ਪਰਿਭਾਸ਼ਾ ਤੇ ਪ੍ਰਕਾਰ Punctuation Marks and Its Types in Punjabi Language

ਵਿਸਰਾਮ-ਚਿੰਨ੍ਹ ਦੀ ਪਰਿਭਾਸ਼ਾ

ਵਿਆਕਰਨ ਵਿੱਚ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਵਾਕ ਹੁੰਦਾ ਹੈ। ਬਹੁਤ ਵਾਰੀ ਇੱਕ ਵਾਕ ਨੂੰ ਦੂਜੇ ਵਾਕ ਤੋਂ ਨਿਖੇੜਨ ਲਈ ਕੋਈ ਚਿੰਨ੍ਹ ਲਾਇਆ ਜਾਂਦਾ ਹੈ | ਅਜਿਹਾ ਚਿੰਨ੍ਹ ਕਾਮਾ (,) ਜਾਂ ਡੰਡੀ (।) ਆਦਿ ਹੋ ਸਕਦਾ। ਇਹ ਦੋਵੇਂ ਵਿਸਰਾਮ-ਚਿੰਨ੍ਹ ਹਨ। ਇਸ ਪ੍ਰਕਾਰ ਦੇ ਕੁਝ ਹੋਰ ਵਿਸਰਾਮ-ਚਿੰਨ੍ਹ ਵੀ ਹਨ, ਜਿਵੇਂ:- ਕਾਮਾ-ਬਿੰਦੀ ( ;) ਦੁਬਿੰਦੀ (:) ਪ੍ਰਸ਼ਨ-ਚਿੰਨ੍ਹ ( ? ) ਅਤੇ ਵਿਸਮਕ ਚਿੰਨ੍ਹ ( !) ਆਦਿ ।

ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਵਿੱਚ ਸਰਲ, ਸਪਸ਼ਟ ਅਤੇ ਠੀਕ ਢੰਗ ਨਾਲ ਲਿਖਣ ਲਈ ਵਿਸਰਾਮ-ਚਿੰਨ੍ਹ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ। ਇਹਨਾਂ ਦੀ ਥਾਂ ਬਦਲ ਜਾਵੇ ਤਾਂ ਅਰਥਾਂ ਵਿੱਚ ਭਾਰੀ ਤਬਦੀਲੀ ਆ ਜਾਂਦੀ ਹੈ। ਉਦਾਹਰਨ ਲਈ ਦੋ ਵਾਕ ਹਨ:

1. ਰੋਕੋ ਨਾ, ਜਾਣ ਦਿਉ ਜਾਣ ਦੇਣ ਦਾ ਭਾਵ ਹੈ।

2. ਰੋਕੋ, ਨਾ ਜਾਣ ਦਿਉ ਰੋਕਣ ਦਾ ਭਾਵ ਹੈ।

ਵਿਸ਼ਰਾਮ ਚਿੰਨ੍ਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?

ਪੰਜਾਬੀ ਵਿੱਚ ਵਿਸ਼ਰਾਮ ਚਿੰਨ੍ਹ 13 ਪ੍ਰਕਾਰ ਦੇ ਹੁੰਦੇ ਹਨ। ਪੰਜਾਬੀ ਵਿੱਚ ਪਹਿਲਾਂ ਕੇਵਲ ਡੰਡੀ ਦੀ ਵਰਤੋਂ ਹੀ ਵਧੇਰੇ ਹੁੰਦੀ ਸੀ ਪਰ ਅੰਗਰੇਜ਼ੀ ਵਿਆਕਰਨ ਦੇ ਪ੍ਰਭਾਵ ਅਧੀਨ ਅੱਜ-ਕੱਲ੍ਹ ਹੋਰ ਵੀ ਬਹੁਤ ਸਾਰੇ ਵਿਸਰਾਮ-ਚਿੰਨ੍ਹਾਂ ਦੀ ਵਰਤੋਂ ਹੁੰਦੀ ਹੈ। ਪੰਜਾਬੀ ਭਾਸ਼ਾ ਲਿਖਣ ਲਈ ਪ੍ਰਚਲਿਤ ਚਿੰਨ੍ਹ ਨਿਮਨ-ਲਿਖਤ ਅਨੁਸਾਰ ਹਨ:

ਵਿਸਰਾਮ-ਚਿੰਨ੍ਹ

1. ਡੰਡੀ ਜਾਂ ਪੂਰਨ ਵਿਸਰਾਮ

2. ਕਾਮਾ

,

3. ਪ੍ਰਸ਼ਨ-ਚਿੰਨ੍ਹ

?

4. ਅਰਧ ਵਿਸਰਾਮ-ਚਿੰਨ੍ਹ

;

5. ਦੁਬਿੰਦੀ ਜਾਂ ਕੋਲਨ/ਜਾਂ ਬਿੰਦੀ-ਕਾਮਾ

:

6. ਵਿਸਮਕ ਚਿੰਨ੍ਹ

!

7. ਪੁੱਠੇ ਕਾਮੇ

“ ”

8. ਬੈਕਟ

() []

9. ਬਿੰਦੀ

.

10. ਛੁੱਟ-ਮਰੋੜੀ

'

11. ਡੈਸ਼

__

12. ਦੁਬਿੰਦੀ ਡੈਸ਼

:-

13 ਜੋੜਨੀ

-


1. ਡੰਡੀ (1)

ਇਹ ਪੂਰਨ ਵਿਸਰਾਮ ਅਤੇ ਠਹਿਰਾਅ ਦਾ ਚਿੰਨ੍ਹ ਹੈ। ਇਹ ਸਧਾਰਨ ਵਾਕ ਦੇ ਅੰਤ ਵਿੱਚ ਲਾਇਆ ਜਾਂਦਾ ਹੈ। ਪ੍ਰਸ਼ਨ-ਵਾਚਕ ਜਾਂ ਵਿਸਮੈ-ਵਾਚਕ ਵਾਕ ਨੂੰ ਛੱਡ ਕੇ ਹਰ ਪ੍ਰਕਾਰ ਦੇ ਵਾਕ ਦੇ ਅੰਤ ਵਿੱਚ ਡੰਡੀ ਲੱਗਦੀ ਹੈ, ਜਿਵੇਂ :

  1. ਹਰਜੀਤ ਸਕੂਲ ਜਾ ਰਿਹਾ ਹੈ।
  2. ਮੈਂ ਅਨੀਤਾ ਬਾਰੇ ਜਾਣਨਾ ਚਾਹੁੰਦੀ ਸੀ ਕਿ ਉਹ ਕਿੱਥੇ ਹੈ।

2. ਕਾਮਾ (,)

ਕਾਮੇ ਦੀ ਵਰਤੋਂ ਵਾਕ ਵਿੱਚ ਥੋੜਾ ਜਿਹਾ ਠਹਿਰਾਅ ਕਰਨ ਲਈ ਕੀਤੀ ਜਾਂਦੀ ਹੈ, ਜਿਵੇਂ :ਅਮਿਤ, ਰਾਮ, ਸ਼ਾਮ ਅਤੇ ਸਮੀਰ ਪਿਕਨਿਕ ਮਨਾਉਣ ਗਏ ।

3. ਪ੍ਰਸ਼ਨ-ਚਿੰਨ੍ਹ ( ?)

ਜਿਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਵੇ, ਉਸ ਵਾਕ ਦੇ ਅੰਤ ਵਿੱਚ ਪ੍ਰਸ਼ਨ-ਚਿੰਨ੍ਹ ਲਾਇਆ ਜਾਂਦਾ ਹੈ, ਜਿਵੇਂ :-

  1. ਸਕੂਲੋਂ ਛੁੱਟੀ ਕਦੋਂ ਹੁੰਦੀ ਹੈ ?
  2. ਤੂੰ ਕਿੱਥੇ ਜਾ ਰਿਹਾ ਹੈਂ ?

4. ਬਿੰਦੀ-ਕਾਮਾ ( ;)

ਇਸ ਦੀ ਵਰਤੋਂ ਜ਼ਿਆਦਾ ਨਹੀਂ ਹੁੰਦੀ। ਆਮ ਹਾਲਤਾਂ ਵਿੱਚ ਇੱਕੋ ਵਾਕ ਵਿੱਚ ਜਦੋਂ ਕਾਮਾ (,) ਨਾਲੋਂ ਵੱਧ ਅਤੇ ਡੰਡੀ ( ) ਨਾਲੋਂ ਘੱਟ ਵਿਸਰਾਮ ਦੇਣਾ ਹੋਵੇ ਤਾਂ ਬਿੰਦੀ-ਕਾਮੇ ( ;) ਦੀ ਵਰਤੋਂ ਹੁੰਦੀ ਹੈ, ਜਿਵੇਂ :- ਤੁਹਾਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ, ਤਾਂ ਹੀ ਤੁਸੀਂ ਪਾਸ ਹੋ ਸਕੋਗੇ।

5. ਦੁਬਿੰਦੀ ( :)

ਜਦੋਂ ਕਿਸੇ ਸ਼ਬਦ ਦੇ ਸਾਰੇ ਅੱਖਰ ਨਾ ਲਿਖੇ ਜਾਣ ਜਾਂ ਘੱਟ ਲਿਖੇ ਜਾਣ ਤਾਂ ਦੁਬਿੰਦੀ ਦੀ ਵਰਤੋਂ ਹੁੰਦੀ ਹੈ, ਜਿਵੇਂ :- ਸ:ਸੀ:ਸੈ:ਸ: (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ) ।

ਕਿਸੇ ਸ਼ਬਦ, ਵਾਕਾਂਸ਼ ਜਾਂ ਉਪਵਾਕ ਦੀ ਵਿਆਖਿਆ ਜਾਂ ਵੇਰਵੇ ਤੋਂ ਪਹਿਲਾਂ ਦੁਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ :- ਮੇਰੇ ਮਨ ਭਾਉਂਦੇ ਪੰਜਾਬੀ ਸਾਹਿਤਕਾਰ ਹਨ: ਨਾਨਕ ਸਿੰਘ, ਅੰਮ੍ਰਿਤਾ ਪ੍ਰੀਤਮ, ਜਸਵੰਤ ਸਿੰਘ ਕੰਵਲ ਅਤੇ ਈਸ਼ਵਰ ਚੰਦਰ ਨੰਦਾ।

6 . ਵਿਸਮਕ-ਚਿੰਨ੍ਹ ( !)

ਇਹ ਚਿੰਨ ਉਹਨਾਂ ਵਾਕਾਂ ਜਾਂ ਸ਼ਬਦਾਂ ਦੇ ਪਿੱਛੇ ਵਰਤਿਆ ਜਾਂਦਾ ਹੈ, ਜਿਹੜੇ ਮਨ ਦੇ ਕਿਸੇ ਭਾਵ ਖ਼ੁਸ਼ੀ, ਗਮੀ ਜਾਂ ਹੈਰਾਨੀ ਆਦਿ ਪ੍ਰਗਟ ਕਰਦੇ ਹੋਣ, ਜਿਵੇਂ :-

  1. ਵਾਹ ! ਕਿੰਨਾ ਸੋਹਣਾ ਫੁੱਲ ਹੈ !
  2. ਸਦਕੇ ਜਾਵਾਂ!, ਬੱਲੇ-ਬੱਲੇ ! , ਸ਼ਾਬਾਸ਼ੇ !!

7. ਪੁੱਠੇ ਕਾਮੇ (“ ”)

ਜਦੋਂ ਕਿਸੇ ਦੇ ਕਹੇ ਹੋਏ ਜਾਂ ਲਿਖੇ ਹੋਏ ਸ਼ਬਦਾਂ ਨੂੰ ਉਸੇ ਤਰ੍ਹਾਂ ਉਸੇ ਕਾਲ ਵਿੱਚ ਲਿਖਣਾ ਹੋਵੇ ਤਾਂ ਉਹਨਾਂ ਨੂੰ ਦੋ ਪੁੱਠੇ ਕਾਮੇ ਅਤੇ ਦੋ ਸਿੱਧੇ ਕਾਮਿਆਂ ਵਿੱਚ ਲਿਖਿਆ ਜਾਂਦਾ ਹੈ, ਜਿਵੇਂ :

ਮਗਰਮੱਛ ਨੇ ਬਾਂਦਰ ਨੂੰ ਕਿਹਾ,ਵਾਹ ਭਾਈ ! ਭਰਜਾਈ ਨਾਲੋਂ ਕੋਈ ਦਿਲ ਚੰਗਾ ਸੀ, ਪਰ ਮੈਂ ਤਾਂ ਜਾਮਣ ’ਤੇ ਛੱਡ ਆਇਆਂ, ਹੁਣ ਕੀ ਬਣੂ ??

8. ਬੈਕਟ ( ) ਕਿਸੇ ਵਾਕ ਜਾਂ ਸ਼ਬਦ ਦੇ ਅਰਥ ਨੂੰ ਹੋਰ ਸਪਸ਼ਟ ਕਰਨ ਲਈ ਬੈਕਟ ਦੀ ਵਰਤੋਂ ਕੀਤੀ ਜਾਂਦੀ ਹੈ,

ਜਿਵੇਂ :- ਗੀਤਾ ਹਰ ਸਮੇਂ ਸਿਆਣਪ (ਅਕਲ) ਤੋਂ ਕੰਮ ਲੈਂਦੀ ਹੈ।

9. ਬਿੰਦੀ ( · )

ਪੰਜਾਬੀ ਵਿੱਚ ਇਸ ਵਿਸਰਾਮ-ਚਿੰਨ੍ਹ ਦੀ ਵਰਤੋਂ ਏਨੀ ਨਹੀਂ ਹੁੰਦੀ। ਇਸ ਦੀ ਵਰਤੋਂ ਅੰਕਾਂ ਦੇ ਪਿੱਛੇ ਜਾਂ ਸੰਖੇਪ ਵਿੱਚ ਲਿਖੀਆਂ ਡਿਗਰੀਆਂ ਜਾਂ ਖ਼ਿਤਾਬਾਂ ਦੇ ਪਿੱਛੇ ਹੁੰਦੀ ਹੈ, ਜਿਵੇਂ :- ਐਮ. ਬੀ. ਬੀ. ਐੱਸ., ਐਮ.ਏ., ਆਈ. ਏ.ਐੱਸ., ਪੀ.-ਐੱਚ.ਡੀ. ਆਦਿ।

10. ਛੁੱਟ-ਮਰੋੜੀ (')

ਜੇਕਰ ਬੋਲ-ਚਾਲ ਦੀ ਭਾਸ਼ਾ ਨੂੰ ਲਿਖਣ ਵੇਲੇ ਕੋਈ ਅੱਖਰ ਛੱਡਿਆ ਜਾਵੇ ਤਾਂ ਉਸ ਦੀ ਥਾਂ ਛੁੱਟ-ਮਰੋੜੀ ਪਾਈ ਜਾਂਦੀ ਹੈ, ਜਿਵੇਂ :- ’ਚ ਜਾਂ `ਚੋਂ । ਬਣਤਰ ਵਜੋਂ ਇਹ ਵਿਸਰਾਮ-ਚਿੰਨ ਇੱਕ ਕਾਮੇ ਵਾਂਗ ਹੈ। ਅੰਤਰ ਇਹ ਹੈ ਕਿ ਕਾਮਾ ਅੱਖਰ ਦੇ ਹੇਠਲੇ ਪਾਸੇ ਲੱਗਦਾ ਹੈ ਤੇ ਇਹ ਉੱਪਰਲੇ ਪਾਸੇ, ਜਿਵੇਂ :

  1. ਸਾਡੀ ਰਹਾਇਸ਼ ਖੇਤ 'ਚ ਹੀ ਹੈ।
  2. ਚੰਗੇ ਇਨਸਾਨ ਕਦੇ ਮੱਥੇ ਤੇ ਵੱਟ ਨਹੀਂ ਪਾਉਂਦੇ।

11. ਡੈਸ਼ (-)

ਇਹ ਵਿਸਰਾਮ-ਚਿੰਨੁ ਵੇਖਣ ਨੂੰ ਜੋੜਨੀ ਜਿਹਾ ਹੈ, ਪਰ ਇਸ ਦੀ ਲੰਬਾਈ ਜੋੜਨੀ ਨਾਲੋਂ ਕੁਝ ਵੱਧ ਹੈ। ਜਦੋਂ ਕਿਸੇ ਗੱਲ ਨੂੰ ਹੋਰ ਸਪਸ਼ਟ ਕਰਨ ਲਈ ਵਾਧੂ ਗੱਲ ਕਹੀ ਜਾਵੇ ਤਾਂ ਡੈਸ਼ ਦੀ ਵਰਤੋਂ ਹੁੰਦੀ ਹੈ, ਜਿਵੇਂ :- ਸਾਡੀ ਘਰੇਲੂ ਬਗੀਚੀ ਵਿੱਚ ਸਬਜ਼ੀਆਂ, ਫਲ, ਫੁੱਲ-ਜੋ ਵੀ ਬੀਜਿਆ ਜਾਵੇ-ਬਹੁਤ ਵਧੀਆ ਹੁੰਦਾ ਹੈ।

12. ਦੁਬਿੰਦੀ-ਡੈਸ਼ (:-)

ਕਿਸੇ ਸ਼ਬਦ, ਵਾਕਾਂਸ਼ ਜਾਂ ਵਾਕ ਦੀ ਵਿਆਖਿਆ ਦੇਣ ਜਾਂ ਉਦਾਹਰਨ ਦੇਣ ਤੋਂ ਪਹਿਲਾਂ ਦੁਬਿੰਦੀ-ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ :-

ਖ਼ਾਸ ਨਾਂਵ ਉਸ ਨੂੰ ਕਹਿੰਦੇ ਹਨ ਜਿਹੜੇ ਕਿਸੇ ਖ਼ਾਸ ਥਾਂ, ਮਨੁੱਖ ਜਾਂ ਵਸਤੂ ਲਈ ਵਰਤਿਆ ਜਾਵੇ, ਜਿਵੇਂ :- ਜਲੰਧਰ, ਗੰਗਾ, ਸ਼ਾਮ ਸਿੰਘ।

13 . ਜੋੜਨੀ (-)

ਇਸ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ ।

(ਉ) ਸਮਾਨ ਵਿਧੀ ਨਾਲ ਬਣੇ ਸ਼ਬਦਾਂ ਵਿੱਚ ਕੀਤੀ ਜਾਂਦੀ ਹੈ,

ਜਿਵੇਂ :- ਹਮ-ਉਮਰ, ਹਫੜਾ-ਦਫੜੀ।

(ਅ) ਜੋੜਨੀ ‘ਅਤੇ’, ‘ਦਾ’, ‘ਦੇ’, ‘ਦੀ’ ਸ਼ਬਦਾਂ ਦੀ ਥਾਂ ਲੈ ਲੈਂਦੀ ਹੈ,

ਜਿਵੇਂ :- ਘਿਓ ਤੇ ਖਿਚੜੀ (ਘਿਓ-ਖਿਚੜੀ), ਬੁੱਤ-ਪੂਜਾ (ਬੁੱਤ ਦੀ ਪੂਜਾ)।

(ੲ) ਇਸ ਤਰ੍ਹਾਂ ਇੱਕੋ ਅਰਥ ਵਾਲੇ ਦੋ ਸ਼ਬਦਾਂ ਤੇ ਵਿਰੋਧੀ ਅਰਥਾਂ ਵਾਲੇ ਸ਼ਬਦਾਂ ਵਿਚਾਲੇ ਵੀ ਜੋੜਨੀ ਲੱਗਦੀ ਹੈ,

ਜਿਵੇਂ : ਸਾਧ-ਸੰਗਤ, ਕੰਮ-ਕਾਰ, ਚਿੱਟਾ-ਦੁੱਧ ਆਦਿ (ਇੱਕੋ ਅਰਥ ਵਾਲੇ ਸ਼ਬਦ; ਊਚ-ਨੀਚ, ਦੁੱਖ-ਸੁੱਖ, ਤੇ ਨਿੱਕ-ਮੋਟਾ (ਵਿਰੋਧੀ ਅਰਥ) ਆਦਿ।

(ਸ) ਇੱਕ ਹੀ ਸ਼ਬਦ ਦੇ ਦੁਹਰਾਅ ਵਿਚਾਲੇ ਜੋੜਨੀ ਲੱਗਦੀ ਹੈ,

ਜਿਵੇਂ: ਦੋ-ਦੋ ਲਾਈਨਾਂ ਵਿੱਚ ਚੱਲੋ।

(ਹ) ਸ਼ਬਦਾਂ ਦੇ ਅਜਿਹੇ ਜੋੜੇ, ਜਿਨ੍ਹਾਂ 'ਚੋਂ ਇੱਕ ਨਿਰਾਰਥਕ ਹੋਵੇ ਦੇ ਵਿਚਕਾਰ ਜੋੜਨੀ ਲੱਗਦੀ ਹੈ,

ਜਿਵੇਂ :- ਉਘੜ-ਦੁੱਘੜ, ਚਾਹ-ਜੂਹ ਤੇ ਪਾਣੀ-ਧਾਣੀ ਆਦਿ।

Tags

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !