Punjabi Essay on "26 January Republic Day", “26 ਜਨਵਰੀ ਗਣਤੰਤਰ ਦਿਵਸ ਲੇਖ ਪੰਜਾਬੀ”, “Gaṇtantra Diwas”, Punjabi Essay for Class 5, 6, 7, 8, 9 and 10

Admin
2
Essay on 26 January Republic Day in Punjabi Language: In this article, we are providing 26 ਜਨਵਰੀ ਗਣਤੰਤਰ ਦਿਵਸ ਲੇਖ ਪੰਜਾਬੀ for students. Punjabi Essay/Paragraph on Gaṇtantra Diwas.

Punjabi Essay on "26 January Republic Day", “26 ਜਨਵਰੀ ਗਣਤੰਤਰ ਦਿਵਸ ਲੇਖ ਪੰਜਾਬੀ”, “Gaṇtantra Diwas”, Punjabi Essay for Class 5, 6, 7, 8, 9 and 10

Punjabi Essay on "26 January Republic Day", “26 ਜਨਵਰੀ ਗਣਤੰਤਰ ਦਿਵਸ ਲੇਖ ਪੰਜਾਬੀ”, “Gaṇtantra Diwas”, Punjabi Essay for Class 5, 6, 7, 8, 9 and 10

26 ਜਨਵਰੀਂ ਸਾਡਾ ਕੌਮੀ ਤਿਉਹਾਰ ਹੈ । 15 ਅਗੱਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ । ਪਰ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ । 26 ਜਨਵਰੀ 1929 ਈ. ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਨੇ ਕੌਮੀ ਝੰਡਾ ਲਹਿਰਾਉਂਦਿਆਂ ਪ੍ਰਣ ਲਿਆ ਸੀ ਕਿ ਅਸੀਂ ਆਪਣੇ ਦੇਸ਼ ਨੂੰ ਪੂਰੀ ਆਜ਼ਾਦੀ ਦੁਆਵਾਂਗੇ। 26 ਜਨਵਰੀ 1950 ਈਸਵੀ ਨੂੰ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ ਉਹ ਹੀ ਸੰਵਿਧਾਨ ਤੇ ਸਾਡੇ ਦੇਸ਼ ਦੇ ਸਾਰੇ ਨਾਗਰਿਕ ਚੱਲ ਰਹੇ ਹਨ । ਉਸ ਦਿਨ ਤੋਂ ਲੈ ਕੇ ਅੱਜ ਤਕ ਸਾਰੇ ਭਾਰਤ ਵਾਸੀ ਇਸ ਕੌਮੀ ਤਿਉਹਾਰ ਨੂੰ ਬੜੀ ਹੀ ਧੂਮ-ਧਾਮ ਨਾਲ ਮਨਾਉਂਦੇ ਹਨ ।

26 ਜਨਵਰੀ 1950 ਈਸਵੀ ਨੂੰ ਡਾਕਟਰ ਰਾਜਿੰਦਰ ਪ੍ਰਸ਼ਾਦ ਨੂੰ ਰਾਸ਼ਟਰਪਤੀ ਦੀ ਪਦਵੀ ਸੌਂਪੀ ਗਈ । ਹਰ ਵਰੇ 26 ਜਨਵਰੀ ਵਾਲੇ ਦਿਨ ਹਰ ਸਾਲ ਭਾਰਤ ਦਾ ਰਾਸ਼ਟਰਪਤੀ ਵਿਜੈ ਚੌਕ (ਇੰਡੀਆ ਗੇਟ) ਵਿਖੇ ਕੌਮੀ ਝੰਡਾ ਲਹਿਰਾਉਂਦਾ ਹੈ ਤੇ ਤਿੰਨੋਂ ਸੈਨਾ ਦੀ ਸਲਾਮੀ ਲੈਂਦਾ ਹੈ । ਪ੍ਰਧਾਨਮੰਤਰੀ ਅਤੇ ਹੋਰ ਮੁੱਖ ਮਹਿਮਾਨ ਇੱਕਠੇ ਹੁੰਦੇ ਹਨ ਤੇ ਵੱਖ ਵੱਖ ਫ਼ੌਜੀ ਟੁਕੜੀਆਂ ਦੀ ਸਲਾਮੀ ਲੈਂਦੇ ਹਨ ।

ਹਰ ਪ੍ਰਾਂਤ ਦੇ ਲੋਕ-ਗੀਤਾਂ ਅਤੇ ਨਾਚਾਂ ਦਾ ਵਿਖਾਵਾ ਕੀਤਾ ਜਾਂਦਾ ਹੈ । ਭਾਰਤ ਦੇ ਇਲਾਵਾ ਹਰ ਪ੍ਰਾਂਤ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ । ਰਾਤ ਨੂੰ ਸਰਕਾਰੀ ਇਮਾਰਤਾਂ ਵਿਚ ਦੀਪਮਾਲਾ ਕੀਤੀ ਜਾਂਦੀ ਹੈ । ਦੇਸ ਦੇ ਰਾਸ਼ਟਰਪਤੀ ਭਵਨ ਵਿਖੇ ਦੇਸ਼ ਦੇ ਮੁੱਖ ਨੇਤਾਵਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਆਏ ਮਹਿਮਾਨਾਂ ਨੂੰ ਰਾਤ ਦੇ ਭੋਜਨ ਤੇ ਬੁਲਾਉਂਦੇ ਹਨ ।

Post a Comment

2Comments
Post a Comment

#buttons=(Accept !) #days=(20)

Our website uses cookies to enhance your experience. Learn More
Accept !